ਇਤਿਹਾਸ ਦੇ ਗਲਿਆਰਿਆਂ ਚੋਂ ਆਉਂਦੀ ਅਵਾਜ਼ ਨੂੰ ਸੁਣੋ !

ਸ਼ਹੀਦਆਜ਼ਮ ਭਗਤ ਸਿੰਘ ਅੱਜ ਦੇਸ਼ ਦੇ ਮਜ਼ਦੂਰਾਂ, ਗ਼ਰੀਬ ਕਿਸਾਨਾਂ ਅਤੇ ਮਿਹਨਤਕਸ਼ਾਂ ਨੂੰ ਕੀ ਸੁਨੇਹਾ ਦੇ ਰਹੇ ਹਨ ?

23 ਮਾਰਚ ਨੂੰ ਸ਼ਹੀਦਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਮਹਾਨ ਸਾਥੀਆਂ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਨੂੰ 94 ਵਰ੍ਹੇ ਪੂਰੇ ਹੋ ਗਏ ਹਨਅੰਗਰੇਜ਼ੀ ਹਕੂਮਤ ਤਾਂ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਵਿਚਾਰਾਂ ਤੋਂ ਪੂਰੀ ਤਰ੍ਹਾਂ ਡਰੀ ਹੋਈ ਸੀ ਹੀ, ਪਰ ਅਜ਼ਾਦੀ ਤੋਂ ਬਾਅਦ ਦੇ ਤਕਰੀਬਨ 8 ਦਹਾਕਿਆਂ ਦੌਰਾਨ ਇਸ ਦੇਸ਼ ਦੀ ਹਾਕਮ ਜਮਾਤ ਨੇ ਵੀ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਵਿਚਾਰਾਂ ਨੂੰ ਤਰ੍ਹਾਂਤਰ੍ਹਾਂ ਨਾਲ਼ ਦਬਾਉਣ ਦੀ ਕੋਸ਼ਸ਼ ਕੀਤੀ ਹੈਜ਼ਾਹਰ ਹੈ, ਕਿਉਂ ਜੋ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਪ੍ਰਤੀ ਇਸ ਦੇਸ਼ ਦੇ ਮਜ਼ਦੂਰਾਂ, ਆਮ ਮਿਹਨਤਕਸ਼ ਅਬਾਦੀ ਅਤੇ ਵਿਦਿਆਰਥੀਆਂਨੌਜਵਾਨਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਹੈ, ਇਸ ਲਈ ਭਗਤ ਸਿੰਘ ਦੇ ਨਾਂ ਨੂੰ ਪੂਰੀ ਤਰ੍ਹਾਂ ਨਾਲ਼ ਦਬਾ ਦੇਣ ਦੀ ਹਾਕਮ ਜਮਾਤਾਂ ਦੀ ਕੋਈ ਵੀ ਸਾਜਿਸ਼ ਕਾਮਯਾਬ ਨਹੀਂ ਹੋ ਸਕਦੀ ਸੀਇਸ ਗੱਲ ਨੂੰ ਇਸ ਦੇਸ਼ ਦੇ ਹਾਕਮ ਵੀ ਭਲੀਭਾਂਤ ਸਮਝਦੇ ਹਨਇਸ ਲਈ ਭਗਤ ਸਿੰਘ ਦੇ ਵਿਚਾਰਾਂ ਨੂੰ ਉਨ੍ਹਾਂ ਦੇ ਹੀ ਬੁੱਤਾਂ, ਤਸਵੀਰਾਂ, ਫੁੱਲਾਂ ਦੇ ਹਾਰਾਂ ਦੇ ਬੋਝ ਥੱਲੇ ਦੱਬ ਦੇਣ ਦੀਆਂ ਕੋਸ਼ਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨਭਗਤ ਸਿੰਘ ਦੇ ਇੱਕ ਝੂਠੇ ਅਕਸ ਨੂੰ ਲੋਕਾਂ ਵਿੱਚ ਪ੍ਰਚਾਰਿਆਪ੍ਰਸਾਰਿਆ ਜਾਂਦਾ ਰਿਹਾ ਹੈਇਹ ਅਕਸ ਹੈ ਇੱਕ ਦਲੇਰ ਨੌਜਵਾਨ ਦਾ, ਜਿਸ ਨੇ ਬੰਬਾਂਪਿਸਤੌਲਾਂ ਦੇ ਰਾਹੀਂ ਦੇਸ਼ ਨੂੰ ਅਜ਼ਾਦ ਕਰਵਾਉਣ ਦਾ ਰਾਹ ਚੁਣਿਆ ਅਤੇ ਇਸੇ ਰਾਹ ਤੇ ਚੱਲਦਿਆਂ ਹੋਇਆਂ ਸ਼ਹੀਦ ਹੋ ਗਿਆ

ਤ੍ਰਾਸਦੀ ਦੀ ਹੱਦ ਹੈ ਕਿ ਸ਼ਹੀਦ ਭਗਤ ਸਿੰਘ ਦਾ ਅਜਿਹਾ ਅਕਸ ਘੜ ਕੇ ਉਨ੍ਹਾਂ ਨੂੰ ਜਿਸ ਦਬੰਗ ਅਤੇ ਦਲੇਰ ਨਾਇਕ ਦੇ ਰੂਪ ਵਿੱਚ ਉਭਾਰਿਆ ਗਿਆ, ਉਸ ਦੇ ਪ੍ਰਭਾਵ ਹੇਠ ਦੇਸ਼ ਦੀਆਂ ਧਨਾਢ ਜਮਾਤਾਂ ਦੇ ਠੇਕੇਦਾਰ, ਧਨੀ ਕਿਸਾਨ, ਕੁਲਕ, ਜ਼ਿਮੀਂਦਾਰ ਅਤੇ ਵਪਾਰੀਆਂ ਦੀਆਂ ਗੁੰਡਾ ਅਤੇ ਲੰਪਟ ਔਲਾਦਾਂ ਵੀ ਆਪਣੀਆਂ ਵੱਡੀਆਂਵੱਡੀਆਂ ਕਾਰਾਂ ਅਤੇ ਜੀਪਾਂ ਉੱਤੇ ਭਗਤ ਸਿੰਘ ਦੀ ਮੁੱਛਾਂ ਨੂੰ ਤਾਅ ਦਿੰਦੇ, ਹੱਥ ਵਿੱਚ ਪਿਸਤੌਲ ਫੜੇ, ਕਿਸੇ ਧਨਾਢ ਜੱਟ ਫ਼ਾਰਮਰ ਨਾਲ਼ ਮਿਲ਼ਦੀਜੁਲ਼ਦੀ ਤਸਵੀਰ ਵਾਲ਼ਾ ਸਟਿੱਕਰ ਲਾ ਕੇ ਘੁੰਮਦੀਆਂ ਹਨਭਗਤ ਸਿੰਘ ਦੇ ਵਿਚਾਰਾਂ, ਉਨ੍ਹਾਂ ਦੀ ਵਿਰਾਸਤ ਅਤੇ ਉਨ੍ਹਾਂ ਦੀ ਸਿਮਰਤੀ ਨਾਲ਼ ਇਸ ਤੋਂ ਕੋਝਾ ਮਜ਼ਾਕ ਹੋਰ ਕੀ ਹੋ ਸਕਦਾ ਹੈ ਕਿ ਦੇਸ਼ ਦੀਆਂ ਲੋਟੂ ਧਨਾਢ ਅਤੇ ਸਰਮਾਏਦਾਰ ਜਮਾਤਾਂ, ਜਿਨ੍ਹਾਂ ਖ਼ਿਲਾਫ਼ ਭਗਤ ਸਿੰਘ ਨੇ ਇਨਕਲਾਬ ਦੀ ਅਲਖ ਜਗਾਉਣ ਦੀ ਗੱਲ ਕੀਤੀ ਸੀ, ਨੇ ਬੁਰਜੁਆ ਸੰਸਦ ਦੇ ਗਲਿਆਰਿਆਂ, ਪਾਰਕਾਂ ਆਦਿ ਵਿੱਚ ਸ਼ਹੀਦ ਭਗਤ ਸਿੰਘ ਦੇ ਬੁੱਤ ਲਾ ਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਇਹਨਾਂ ਬੁੱਤਾਂ ਤੱਕ ਹੀ ਸੀਮਤ ਕਰਨ ਦੀਆਂ ਲਗਾਤਾਰ ਕੋਸ਼ਸ਼ਾਂ ਕੀਤੀਆਂ ਹਨਸਰਮਾਏਦਾਰਾ ਸਿਆਸਤ ਅਤੇ ਹਾਕਮ ਜਮਾਤ ਉਨ੍ਹਾਂ ਪ੍ਰਤੀ ਦੇਸ਼ ਦੇ ਆਮ ਲੋਕਾਂ ਵਿੱਚ ਮੌਜੂਦ ਭਾਵਨਾ ਨੂੰ ਉਨ੍ਹਾਂ ਦੇ ਪ੍ਰਤੀਕਾਂ ਦਾ ਇਸਤੇਮਾਲ ਕਰਕੇ ਆਪਣੇ ਪੱਖ ਵਿੱਚ ਭੁਗਤਾਉਣਾ ਤਾਂ ਚਾਹੁੰਦੀ ਹੀ ਹੈ, ਨਾਲ਼ ਹੀ ਉਨ੍ਹਾਂ ਦੇ ਵਿਚਾਰਾਂ ਨੂੰ ਵੀ ਇਸੇ ਪ੍ਰਤੀਕਵਾਦ, ਬੁੱਤਵਾਦ ਦੇ ਹੇਠਾਂ ਦੱਬ ਦੇਣਾ ਚਾਹੁੰਦੀ ਹੈ

ਦੇਸ਼ ਭਰ ਵਿੱਚ ਸਕੂਲਾਂ ਤੋਂ ਲੈ ਕੇ ਕਾਲਜਾਂ ਦੇ ਪੱਧਰ ਤੱਕ ਵਿਦਿਆਰਥੀਆਂ ਦੀਆਂ ਪਾਠਪੁਸਤਕਾਂ ਵਿੱਚ ਅੰਬੇਡਕਰ, ਨਹਿਰੂ, ਗਾਂਧੀ ਅਤੇ ਪਿਛਲੇ ਕੁਝ ਦਿਨਾਂ ਤੋਂ ਸਾਵਰਕਰ, ਗੋਲਵਲਕਰ, ਮੁੰਜੇ ਦੇ ਲੇਖ, ਵਿਚਾਰ ਅਤੇ ਨਾਲ਼ ਹੀ ਉਹਨਾਂ ਦੇ ਜੀਵਨ ਬਾਰੇ ਲਿਖੇ ਲੇਖ ਆਦਿ ਮਿਲ਼ ਜਾਣਗੇਪਰ ਤੁਹਾਨੂੰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਅਤੇ ਉਨ੍ਹਾਂ ਦੀ ਸਮੁੱਚੀ ਇਨਕਲਾਬੀ ਧਾਰਾ ਬਾਰੇ ਵਿਰਲਾ ਹੀ ਕੁਝ ਪੜ੍ਹਨ ਨੂੰ ਮਿਲ਼ੇਗਾਹਾਕਮ ਜਮਾਤ ਦੀ ਮੈਨੇਜਿੰਗ ਕਮੇਟੀ ਭਾਵ ਸਰਕਾਰ ਦਾ ਕੰਮ ਹਾਕਮ ਜਮਾਤ ਦੀ ਕੋਈ ਵੀ ਪਾਰਟੀ ਕਰ ਰਹੀ ਹੋਵੇ, ਚਾਹੇ ਉਹ ਕਾਂਗਰਸ ਜਾਂ ਭਾਜਪਾ ਦੀ ਸਰਕਾਰ ਹੋਵੇ ਜਾਂ ਫਿਰ ਸੰਸਦੀ ਖੱਬੇਪੱਖੀਆਂ ਅਤੇ ਖੇਤਰੀ ਦਲਾਂ ਵਾਲ਼ੇ ਕਿਸੇ ਤੀਜੇ ਮੋਰਚੇ ਦੀ ਸਰਕਾਰ ਹੋਵੇ, ਸਾਰੀਆਂ ਭਗਤ ਸਿੰਘ ਅਤੇ ਉਨ੍ਹਾਂ ਦੇ ਇਨਕਲਾਬੀ ਸਮਾਜਵਾਦੀ ਸੰਗਠਨ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ‘ (ਐੱਚ.ਐੱਸ.ਆਰ..) ਦੀ ਸਮੁੱਚੀ ਇਨਕਲਾਬੀ ਧਾਰਾ ਦੇ ਵਿਚਾਰਾਂ ਨੂੰ ਅੱਜ ਵੀ ਸੁਚੇਤਨ ਰੂਪ ਨਾਲ਼ ਦਬਾਉਣ, ਭੁਲਾ ਦੇਣ ਅਤੇ ਉਸ ਉੱਤੇ ਰਾਖ ਦੀ ਪਰਤ ਚੜ੍ਹਾ ਦੇਣ ਦਾ ਕੰਮ ਬੜੀ ਸਾਵਧਾਨੀ ਨਾਲ਼ ਅਤੇ ਸੋਚੇਸਮਝੇ ਤਰੀਕਿਆਂ ਨਾਲ਼ ਕਰਦੀਆਂ ਹਨ

ਕਿਉਂ? ਅਜਿਹਾ ਕਿਉਂ ਹੈ? ਸਾਨੂੰ ਮਜ਼ਦੂਰਾਂ ਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ: ਸਾਡੇ ਦੇਸ਼ ਦੀ ਹਾਕਮ ਜਮਾਤ, ਯਾਨੀ ਕਾਰਖ਼ਾਨਿਆਂ, ਕੰਪਨੀਆਂ, ਫ਼ੈਕਟਰੀਆਂ ਅਤੇ ਜ਼ਮੀਨਾਂਖਾਣਾਂ ਦੇ ਮਾਲਕਾਂ, ਧਨੀ ਵਪਾਰੀਆਂ, ਧਨੀ ਕਿਸਾਨਾਂ, ਦਲਾਲਾਂ, ਪੂੰਜੀ ਦੇ ਅਹਿਲਕਾਰਾਂ ਯਾਨੀ ਨੌਕਰਸ਼ਾਹਾਂਲੀਡਰਾਂ, ਫ਼ੌਜ, ਪੁਲ਼ਸ ਦੇ ਉੱਚ ਅਧਿਕਾਰੀਆਂ ਦਾ ਸਮੁੱਚਾ ਤਾਣਾਬਾਣਾ, ਜਿਨ੍ਹਾਂ ਵਿਚਾਰਾਂ ਨੂੰ ਦਬਾਉਣਾ ਚਾਹੁੰਦਾ ਹੈ ਅਤੇ ਸਾਡੇ ਕੋਲ਼ੋਂ ਲੁਕਾਉਣਾ ਚਾਹੁੰਦਾ ਹੈ, ਉਹ ਵਿਚਾਰ ਆਮ ਤੌਰ ਤੇ ਸਾਡੇ ਹਿੱਤ ਵਿੱਚ ਹੁੰਦੇ ਹਨਜੇਕਰ ਇਸ ਦੇਸ਼ ਦੇ ਹਾਕਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਵਿਚਾਰਾਂ ਨੂੰ ਪਿਛਲੇ ਅੱਠ ਦਹਾਕਿਆਂ ਤੋਂ ਦਬਾਉਂਦੇ, ਲੁਕਾਉਂਦੇ ਅਤੇ ਵਿਗਾੜਦੇ ਆਏ ਹਨ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹਨਾਂ ਵਿਚਾਰਾਂ ਵਿੱਚ ਸਾਡੀ, ਮਿਹਨਤਕਸ਼ਾਂਮਜ਼ਦੂਰਾਂ ਦੇ ਹਿੱਤਾਂ ਦੀ ਗੱਲ ਹੈ

ਇਸ ਵਾਰ ਅਸੀਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਉਹ ਕਿਹੜੇ ਵਿਚਾਰ ਹਨ ਜਿਨ੍ਹਾਂ ਤੋਂ ਦੇਸ਼ ਦੇ ਹਾਕਮ ਅੱਜ ਵੀ ਘਬਰਾਉਂਦੇ ਹਨ ਅਤੇ ਉਹਨਾਂ ਨੂੰ ਸਾਡੇ ਕੋਲ਼ੋਂ ਲੁਕਾਉਣ ਅਤੇ ਦੂਰ ਕਰਨ ਦੀਆਂ ਨਵੀਆਂਨਵੀਆਂ ਤਰਕੀਬਾਂ ਘੜਦੇ ਰਹਿੰਦੇ ਹਨਇੱਕ ਸੰਪਾਦਕੀ ਲੇਖ ਅੰਦਰ ਸ਼ਹੀਦਆਜ਼ਮ ਭਗਤ ਸਿੰਘ ਦੇ ਵਿਚਾਰਾਂ ਦੀ ਸਮੁੱਚੀ ਚਰਚਾ ਸੰਭਵ ਨਹੀਂ ਹੈਉਸ ਲਈ ਸਾਨੂੰ ਕਿਰਤੀਆਂਮਜ਼ਦੂਰਾਂ ਨੂੰ ਖ਼ੁਦ ਭਗਤ ਸਿੰਘ ਦੇ ਲੇਖ, ਵਿਚਾਰ ਆਦਿ ਪੜ੍ਹਨੇ ਹੋਣਗੇਇਸ ਲਈ ਇੱਥੇ ਅਸੀਂ ਬੱਸ ਨੁਕਤੇਵਾਰ ਕੁਝ ਮੋਟੀਆਂਮੋਟੀਆਂ ਗੱਲਾਂ ਨੂੰ ਸਮਝਾਂਗੇ ਅਤੇ ਉਹਨਾਂ ਦੇ ਜ਼ਰੀਏ ਇਹ ਜਾਨਣ ਦੀ ਕੋਸ਼ਸ਼ ਕਰਾਂਗੇ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਵਿਚਾਰ ਅਤੇ ਉਨ੍ਹਾਂ ਦੀ ਸਿਮਰਤੀ ਇਤਿਹਾਸ ਦੇ ਗਲਿਆਰਿਆਂ ਵਿੱਚੋਂ ਅੱਜ ਸਾਨੂੰ ਕੀ ਸੁਨੇਹਾ ਦੇ ਰਹੀ ਹੈ?

ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਭਗਤ ਸਿੰਘ ਅਜ਼ਾਦੀ ਦੀ ਲੜਾਈ ਲੜਨ ਵਾਲ਼ੇ ਮਹਿਜ਼ ਇੱਕ ਦਲੇਰ ਨਾਇਕ ਹੀ ਨਹੀਂ ਸਨ, ਸਗੋਂ ਇੱਕ ਮਹਾਨ ਚਿੰਤਕ ਵੀ ਸਨਸੱਚ ਹੈ ਕਿ ਮਹਿਜ਼ 23 ਸਾਲ ਦੀ ਉਮਰ ਵਿੱਚ ਉਹ ਸ਼ਹੀਦ ਹੋ ਗਏ ਸਨਪਰ ਇਸ ਨਿੱਕੀ ਜਿਹੀ ਉਮਰ ਵਿੱਚ ਹੀ ਉਨ੍ਹਾਂ ਨੇ ਦੁਨੀਆ ਭਰ ਦੇ ਇਨਕਲਾਬੀ ਸਾਹਿਤ, ਵੱਖਵੱਖ ਮੁਲਕਾਂ ਅੰਦਰ ਅਜ਼ਾਦੀ ਦੀਆਂ ਲੜਾਈਆਂ, ਮਾਰਕਸਵਾਦ ਅਤੇ ਸਮਾਜਵਾਦ ਦੇ ਵਿਚਾਰਾਂ, ਰੂਸੀ ਇਨਕਲਾਬ ਦੇ ਇਤਿਹਾਸ ਬਾਰੇ ਡੂੰਘਾ ਅਧਿਐਨ ਕਰ ਲਿਆ ਸੀਇਸ ਅਧਿਐਨ ਦਾ ਵੱਡਾ ਹਿੱਸਾ ਉਨ੍ਹਾਂ ਜੇਲ੍ਹ ਅੰਦਰ ਰਹਿੰਦਿਆਂ ਕੀਤਾ ਸੀਪਰ ਇਸ ਦੌਰ ਦੇ ਉਨ੍ਹਾਂ ਦੇ ਲੇਖਣ ਉੱਪਰ ਜੇਕਰ ਕੋਈ ਸੰਖੇਪ ਜਿਹੀ ਨਿਗਾਹ ਵੀ ਮਾਰੇ ਤਾਂ ਸਾਫ਼ ਪਤਾ ਚਲਦਾ ਹੈ ਕਿ ਆਪਣੇ ਇਨਕਲਾਬੀ ਜੀਵਨ ਦੇ ਸ਼ੁਰੂਆਤੀ ਦੌਰ ਵਿੱਚ ਅਪਣਾਏ ਗਏ ਅਰਾਜਕਤਾਵਾਦੀ ਢੰਗਤਰੀਕਿਆਂ ਤੋਂ ਭਗਤ ਸਿੰਘ ਦਾ ਚਿੰਤਨ ਬਹੁਤ ਅੱਗੇ ਵਧ ਚੁੱਕਾ ਸੀਇਸ ਗੱਲ ਨੂੰ ਉਨ੍ਹਾਂ ਸਪਸ਼ਟ ਤੌਰ ਉੱਤੇ ਸਮਝ ਲਿਆ ਸੀ ਕਿ ਬੰਬ ਅਤੇ ਪਿਸਤੌਲ ਆਪਣੇ ਆਪ ਵਿੱਚ ਅਜ਼ਾਦੀ ਜਾਂ ਇਨਕਲਾਬ ਨਹੀਂ ਲਿਆ ਸਕਦੇ ਹਨਇਹ ਦੇਸ਼ ਦੀ ਬਹੁਗਿਣਤੀ ਮਿਹਨਤਕਸ਼ ਲੋਕਾਈ, ਯਾਨੀ ਮਜ਼ਦੂਰ ਅਤੇ ਗ਼ਰੀਬ ਮਿਹਨਤਕਸ਼ ਕਿਸਾਨ ਹਨ, ਜੋ ਸਮਾਜ ਦਾ ਇਨਕਲਾਬੀ ਰੂਪਾਂਤਰਨ ਕਰ ਦੇਣ ਦਾ ਕੰਮ ਕਰਦੇ ਹਨਲੋਕ ਇਤਿਹਾਸ ਬਣਾਉਂਦੇ ਹਨ

ਦੂਜੀ ਗੱਲ ਇਹ ਹੈ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਵਾਰਵਾਰ ਸਪਸ਼ਟ ਕੀਤਾ ਸੀ ਕਿ ਉਹਨਾਂ ਦੀ ਲੜਾਈ ਕੇਵਲ ਬ੍ਰਿਟਿਸ਼ ਹਕੂਮਤ ਦੇ ਵਿਰੁੱਧ ਨਹੀਂ ਹੈ, ਉਹਨਾਂ ਦੀ ਲੜਾਈ ਲੁੱਟ ਉੱਤੇ ਟਿਕੇ ਸਮੁੱਚੇ ਪ੍ਰਬੰਧ ਦੇ ਖ਼ਿਲਾਫ਼ ਹੈਉਹਨਾਂ ਦੀ ਲੜਾਈ ਦਾ ਮਕਸਦ ਇੱਕ ਅਜਿਹੇ ਪ੍ਰਬੰਧ ਦੀ ਉਸਾਰੀ ਕਰਨਾ ਹੈ ਜਿਸ ਵਿੱਚ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਹੋ ਜਾਵੇਐੱਚ.ਐੱਸ.ਆਰ.. ਦੇ ਇਨਕਲਾਬੀਆਂ ਨੇ ਆਪਣੇ ਲੇਖਣ ਵਿੱਚ ਵਾਰਵਾਰ ਸਾਫ਼ ਕੀਤਾ ਸੀ ਕਿ ਅੰਗਰੇਜ਼ਾਂ ਤੋਂ ਅਜ਼ਾਦੀ ਭਾਰਤ ਦੀ ਮਿਹਨਤਕਸ਼ ਅਬਾਦੀ ਦੀ ਮੁਕਤੀ ਦਾ ਮਹਿਜ਼ ਪਹਿਲਾ ਕਦਮ ਹੈਪਰ ਜੇਕਰ ਅਜ਼ਾਦੀ ਦੇਸ਼ ਦੀ ਸਰਮਾਏਦਾਰ ਜਮਾਤ ਦੀ ਪਾਰਟੀ ਕਾਂਗਰਸ ਜਾਂ ਹੋਰ ਕਿਸੇ ਵੀ ਸਰਮਾਏਦਾਰ ਪਾਰਟੀ ਦੀ ਅਗਵਾਈ ਵਿੱਚ ਆਵੇਗੀ, ਤਾਂ ਉਹ ਗੋਰੇ ਹੁਕਮਰਾਨਾਂ ਅਤੇ ਭੂਰੇ ਹੁਕਮਰਾਨਾਂ ਦਰਮਿਆਨ ਇੱਕ ਸਮਝੌਤੇ ਦੇ ਰੂਪ ਵਿੱਚ ਖ਼ਤਮ ਹੋਵੇਗੀਕਾਰਨ ਇਹ ਕਿ ਇਹ ਸਾਰੀਆਂ ਸਰਮਾਏਦਾਰ ਪਾਰਟੀਆਂ ਦੇਸ਼ ਦੇ ਸਰਮਾਏਦਾਰਾਂ, ਧਨੀ ਦੁਕਾਨਦਾਰਾਂ ਅਤੇ ਭੂਮਾਲਕਾਂ ਦੀ ਨੁਮਾਇੰਦਗੀ ਕਰਦੀਆਂ ਹਨਅਜਿਹੇ ਵਿੱਚ, ਅਜ਼ਾਦੀ ਤੋਂ ਬਾਅਦ ਜੇਕਰ ਇਹ ਹੀ ਲੋਟੂ ਅਤੇ ਸ਼ੋਸ਼ਕ ਜਮਾਤ ਸੱਤਾ ਵਿੱਚ ਪਹੁੰਚ ਗਈ, ਤਾਂ ਦੇਸ਼ ਦੇ ਲੋਕਾਂ ਨੂੰ ਬਸਤੀਵਾਦੀ ਗੁਲਾਮੀ ਤੋਂ ਅਜ਼ਾਦੀ ਜ਼ਰੂਰ ਮਿਲ਼ ਜਾਵੇਗੀ, ਪਰ ਉਹਨਾਂ ਨੂੰ ਆਪਣੇ ਹੀ ਦੇਸ਼ ਦੇ ਸਰਮਾਏਦਾਰਾਂ ਅਤੇ ਭੂਮਾਲਕਾਂ ਦੁਆਰਾ ਹੋਣ ਵਾਲ਼ੇ ਸ਼ੋਸ਼ਣ, ਉਤਪੀੜਨ ਅਤੇ ਜਬਰ ਤੋਂ ਅਜ਼ਾਦੀ ਨਹੀਂ ਮਿਲ਼ੇਗੀਦੇਸ਼ ਦੇ ਆਮ ਲੋਕਾਂ ਨੂੰ ਸੱਚੀ ਅਜ਼ਾਦੀ ਇੱਕ ਅਜਿਹੇ ਪ੍ਰਬੰਧ ਤਹਿਤ ਹੀ ਮਿਲ਼ ਸਕਦੀ ਹੈ, ਜਿਸ ਵਿੱਚ ਪੈਦਾਵਾਰ, ਰਾਜਕਾਜ ਅਤੇ ਸਮਾਜ ਦੇ ਸਮੁੱਚੇ ਢਾਂਚੇ ਉੱਤੇ ਉਹਨਾਂ ਜਮਾਤਾਂ ਦਾ ਕਬਜ਼ਾ ਹੋਵੇ, ਜੋ ਸੂਈ ਤੋਂ ਲੈ ਕੇ ਜਹਾਜ਼ ਤੱਕ ਸਭ ਕੁਝ ਖ਼ੁਦ ਬਣਾਉਂਦੀਆਂ ਹਨ, ਯਾਨੀ ਮਜ਼ਦੂਰਾਂਮਿਹਨਤਕਸ਼ਾਂ ਦੇ ਰਾਜ ਵਿੱਚ; ਦੂਜੇ ਸ਼ਬਦਾਂ ਵਿੱਚ, ਸਮਾਜਵਾਦੀ ਪ੍ਰਬੰਧ ਤਹਿਤਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਲੰਮੇਦਾਅ ਦੀ ਲੜਾਈ ਇੱਕ ਸਮਾਜਵਾਦੀ ਪ੍ਰਬੰਧ ਨੂੰ ਸਥਾਪਤ ਕਰਨ ਦੀ ਸੀਭਗਤ ਸਿੰਘ ਨੇ ਆਪਣੇ ਪ੍ਰਸਿੱਧ ਲੇਖ ਇਨਕਲਾਬੀ ਪ੍ਰੋਗਰਾਮ ਦਾ ਖਰੜਾ ਵਿੱਚ ਲਿਖਿਆ ਸੀ: “ਮੇਰੀ ਰਾਏ ਵਿੱਚ ਇਸ ਸਮੇਂ ਅਸਲ ਇਨਕਲਾਬੀ ਤਾਕਤਾਂ ਨੂੰ ਮੈਦਾਨ ਵਿੱਚ ਸੱਦਾ ਨਹੀਂ ਦਿੱਤਾ ਗਿਆਇਹ ਘੋਲ਼ ਮੱਧਵਰਗੀ ਦੁਕਾਨਦਾਰਾਂ ਅਤੇ ਮੁੱਠੀਭਰ ਪੂੰਜੀਪਤੀਆਂ ਦੇ ਬਲਬੂਤੇ ਤੇ ਲੜਿਆ ਜਾ ਰਿਹਾ ਹੈਇਹ ਦੋਵੇਂ ਜਮਾਤਾਂ, ਖ਼ਾਸ ਕਰਕੇ ਪੂੰਜੀਪਤੀ ਆਪਣੀ ਜਾਇਦਾਦ ਜਾਂ ਮਾਲਕੀ ਖ਼ਤਰੇ ਵਿੱਚ ਪਾਉਣ ਦੀ ਜੁਰਅਤ ਨਹੀਂ ਕਰ ਸਕਦੇਹਕੀਕੀ ਇਨਕਲਾਬੀ ਫ਼ੌਜਾਂ ਤਾਂ ਪਿੰਡਾਂ ਅਤੇ ਕਾਰਖ਼ਾਨਿਆਂ ਵਿੱਚ ਹਨ ਕਿਸਾਨੀ ਅਤੇ ਮਜ਼ਦੂਰਜੇਕਰ ਲਾਰਡ ਰੀਡਿੰਗ ਦੀ ਥਾਂ ਭਾਰਤੀ ਸਰਕਾਰ ਦਾ ਮੋਹਰੀ ਸਰ ਪਰਸ਼ੋਤਮ ਦਾਸ ਠਾਕਰ ਦਾਸ ਹੋਵੇ ਤਾਂ ਜਨਤਾ ਨੂੰ ਕੀ ਫ਼ਰਕ ਪੈਂਦਾ ਹੈ? ਇੱਕ ਕਿਸਾਨ ਵਾਸਤੇ ਇਸ ਨਾਲ਼ ਕੀ ਫ਼ਰਕ ਪਵੇਗਾ, ਜੇ ਲਾਰਡ ਇਰਵਨ ਦੀ ਥਾਂ ਸਰ ਤੇਜ ਬਹਾਦਰ ਸਪਰੂ ਜਾਂਦਾ ਹੈ, ਕੌਮੀ ਜਜ਼ਬਾਤਾਂ ਨੂੰ ਅਪੀਲ ਬਿਲਕੁਲ ਫਜ਼ੂਲ ਗੱਲ ਹੈਇਨਕਲਾਬ ਤੋਂ ਸਾਡਾ ਕੀ ਭਾਵ ਹੈ, ਇਹ ਸਪਸ਼ਟ ਹੈਇਸ ਸਦੀ ਵਿੱਚ ਇਸ ਦਾ ਸਿਰਫ਼ ਇੱਕ ਹੀ ਮਤਲਬ ਹੋ ਸਕਦਾ ਹੈ ਜਨਤਾ ਲਈ ਜਨਤਾ ਦਾ ਰਾਜਨੀਤਕ ਤਾਕਤ ਤੇ ਕਾਬਜ਼ ਹੋਣਾਅਸਲ ਵਿੱਚ ਇਹੋ ਹੈ ਇਨਕਲਾਬ‘, ਬਾਕੀ ਸਭ ਬਗਾਵਤਾਂ ਤਾਂ ਸਿਰਫ਼ ਮਾਲਕਾਂ ਨੂੰ ਬਦਲ ਕੇ ਪੂੰਜੀਵਾਦੀ ਸੜਿਆਂਦ ਨੂੰ ਹੀ ਅੱਗੇ ਤੋਰਦੀਆਂ ਹਨਭਾਰਤ ਵਿੱਚ ਵੀ ਅਸੀਂ ਭਾਰਤੀ ਕਿਰਤੀ ਦੇ ਰਾਜ ਤੋਂ ਘੱਟ ਕੁਝ ਨਹੀਂ ਚਾਹੁੰਦੇ ਹਾਂਅਸੀਂ ਚਿੱਟੀ ਬੁਰਾਈ ਦੀ ਥਾਂ ਕਾਲ਼ੀ ਬੁਰਾਈ ਨੂੰ ਲਿਆ ਕੇ ਕਸ਼ਟ ਨਹੀਂ ਝੱਲਣਾ ਚਾਹੁੰਦੇਕੌਮ, ਕਾਂਗਰਸ ਦੇ ਲਾਊਡ ਸਪੀਕਰ ਨਹੀਂ ਹਨ, ਸਗੋਂ ਮਜ਼ਦੂਰਕਿਸਾਨ ਹਨ, ਜਿਹੜੇ ਭਾਰਤ ਦੀ 95 ਫ਼ੀਸਦੀ ਵਸੋਂ ਹਨ

ਤੀਜੀ ਗੱਲ, ਭਗਤ ਸਿੰਘ ਉਸ ਸਮੇਂ ਹੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਕਿ ਫ਼ਿਰਕਾਪ੍ਰਸਤੀ ਅਤੇ ਧਾਰਮਕ ਕੱਟੜਤਾ ਜਨਤਾ ਦੇ ਸਭ ਤੋਂ ਖ਼ਤਰਨਾਕ ਦੁਸ਼ਮਣਾਂ ਵਿੱਚੋਂ ਇੱਕ ਹੈਆਪਣੇ ਸਮੇਂ ਵਿੱਚ ਉਨ੍ਹਾਂ ਨੇ ਹਿੰਦੂ ਮਹਾਂਸਭਾ, ਆਰਐੱਸਐੱਸ, ਇਸਲਾਮਿਕ ਕੱਟੜਪੰਥੀ ਸੰਗਠਨਾਂ ਆਦਿ ਜਿਹੇ ਫ਼ਿਰਕੂ ਸੰਗਠਨਾਂ ਦੀ ਤਿੱਖੀ ਅਲੋਚਨਾ ਕੀਤੀ ਸੀ ਅਤੇ ਦੱਸਿਆ ਸੀ ਕਿ ਅਜਿਹੇ ਸੰਗਠਨ ਅੰਗਰੇਜ਼ਾਂ ਦੇ ਹੱਥਾਂ ਵਿੱਚ ਖੇਡਦੇ ਹਨ ਅਤੇ ਲੋਕਾਂ ਦੀ ਏਕਤਾ ਨੂੰ ਤੋੜਨ ਦਾ ਕੰਮ ਕਰਦੇ ਹਨਅੱਜ ਦੇ ਸਮੇਂ ਵਿੱਚ ਭਗਤ ਸਿੰਘ ਦੇ ਇਹ ਵਿਚਾਰ ਖ਼ਾਸ ਤੌਰ ਤੇ ਪ੍ਰਸੰਗਿਕ ਹਨਦੇਸ਼ ਵਿੱਚ ਇਸ ਸਮੇਂ ਧਰਮ ਦੇ ਨਾਂ ਤੇ ਕੀਤੀ ਜਾ ਰਹੀ ਫ਼ਾਸੀਵਾਦੀ ਫ਼ਿਰਕੂ ਸਿਆਸਤ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈਇੱਕ ਅਜਿਹੇ ਸਮੇਂ ਵਿੱਚ ਜਦੋਂ ਬੇਰੁਜ਼ਗਾਰੀ, ਮਹਿੰਗਾਈ, ਗ਼ਰੀਬੀ, ਭੁੱਖਮਰੀ, ਕੁਪੋਸ਼ਣ ਅਤੇ ਬਿਮਾਰੀ ਨੇ ਦੇਸ਼ ਦੇ 80 ਫ਼ੀਸਦੀ ਲੋਕਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ, ਜਦੋਂ ਸਿੱਖਿਆ ਅਤੇ ਸਿਹਤ ਆਮ ਮਿਹਨਤਕਸ਼ ਲੋਕਾਂ ਦੀ ਪਹੁੰਚ ਤੋਂ ਬਾਹਰ ਜਾ ਚੁੱਕੀ ਹੈ, ਨਿੱਜੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਦਾ ਦੇਸ਼ ਦੀ ਆਮ ਜਨਤਾ ਲਗਾਤਾਰ ਖ਼ਮਿਆਜ਼ਾ ਭੁਗਤ ਰਹੀ ਹੈ, ਤਾਂ ਮੋਦੀ ਸਰਕਾਰ ਅਤੇ ਸੰਘ ਪਰਿਵਾਰ ਦੀਆਂ ਫ਼ਿਰਕੂ ਫ਼ਾਸੀਵਾਦੀ ਨੀਤੀਆਂ ਨੇ ਦੇਸ਼ ਦੀ ਜਨਤਾ ਨੂੰ ਧਰਮ ਦੇ ਨਾਂ ਤੇ ਵੰਡਣ ਦਾ ਕੰਮ ਲਗਾਤਾਰ ਜਾਰੀ ਰੱਖਿਆ ਹੈਇਸ ਦਾ ਮਕਸਦ ਇਹ ਹੈ ਕਿ ਇੱਕ ਪਾਸੇ ਤਾਂ ਦੇਸ਼ ਦੀ ਜਨਤਾ ਦੀ ਖ਼ਸਤਾ ਹਾਲਤ ਲਈ ਜ਼ਿੰਮੇਵਾਰ ਅਸਲ ਤਾਕਤਾਂ ਯਾਨੀ ਕਿ ਸਮੁੱਚਾ ਸਰਮਾਏਦਾਰਾ ਪ੍ਰਬੰਧ ਅਤੇ ਸਰਮਾਏਦਾਰ ਜਮਾਤ ਸਵਾਲਾਂ ਦੇ ਘੇਰੇ ਤੋਂ ਬਾਹਰ ਹੋ ਜਾਂਦੀ ਹੈ ਅਤੇ ਦੂਜੇ ਪਾਸੇ ਦੇਸ਼ ਦੇ ਬਹੁਗਿਣਤੀ ਸਮੂਹਾਂ ਦੀ ਆਮ ਜਨਤਾ ਸਾਮ੍ਹਣੇ ਇੱਕ ਨਕਲੀ ਦੁਸ਼ਮਣ ਦੇ ਰੂਪ ਵਿੱਚ ਮੁਸਲਮਾਨਾਂ ਨੂੰ ਪੇਸ਼ ਕਰ ਦਿੱਤਾ ਜਾਂਦਾ ਹੈਗੋਦੀ ਮੀਡੀਆ ਤੋਂ ਲੈ ਕੇ ਸਮੁੱਚੇ ਫ਼ਿਲਮ ਉਦਯੋਗ ਤੱਕ ਨੂੰ ਇਸ ਸਮੇਂ ਫ਼ਸਾਦੀਆਂ ਦੀ ਭੂਮਿਕਾ ਵਿੱਚ ਖੜ੍ਹਾ ਕਰ ਦਿੱਤਾ ਗਿਆ ਹੈਖ਼ਬਰੀ ਚੈਨਲਾਂ ਤੋਂ ਲਗਾਤਾਰ ਫ਼ਿਰਕਾਪ੍ਰਸਤੀ, ਧਾਰਮਕ ਕੱਟੜਤਾ ਅਤੇ ਅੰਧਵਿਸ਼ਵਾਸਾਂ ਦਾ ਜ਼ਹਿਰ ਪਰੋਸਿਆ ਜਾ ਰਿਹਾ ਹੈਛਾਵਾਜਿਹੀਆਂ ਫ਼ਿਲਮਾਂ ਦੇ ਰਾਹੀਂ ਝੂਠਾ ਇਤਿਹਾਸ ਪੇਸ਼ ਕਰਕੇ ਲੋਕਾਂ ਦਰਮਿਆਨ ਫ਼ਿਰਕੂ ਅਧਾਰਾਂ ਤੇ ਦੁਸ਼ਮਣੀ ਪੈਦਾ ਕੀਤੀ ਜਾ ਰਹੀ ਹੈ ਅਤੇ ਇਤਿਹਾਸ ਦੇ ਕਾਲਪਨਿਕ ਅਨਿਆਂਦਾ ਬਦਲਾ ਲੈਣ ਲਈ ਨਿਰਾਸ਼ਾ ਅਤੇ ਹੀਣਤਾਗ੍ਰੰਥੀ ਦੇ ਸ਼ਿਕਾਰ ਨਿਮਨਮੱਧਵਰਗੀ ਹਿੰਦੂ ਜਨਮਾਨਸ ਨੂੰ ਲਲਕਾਰਿਆ ਜਾ ਰਿਹਾ ਹੈਇਸ ਦਾ ਨਤੀਜਾ ਨਾਗਪੁਰ ਵਿੱਚ ਹੋਈ ਫ਼ਿਰਕੂ ਹਿੰਸਾ ਜਿਹੀਆਂ ਘਟਨਾਵਾਂ ਦੇ ਰੂਪ ਵਿੱਚ ਸਾਮ੍ਹਣੇ ਵੀ ਆਉਣ ਲੱਗਿਆ ਹੈਨਾਗਪੁਰ ਤਾਂ ਸਿਰਫ਼ ਇੱਕ ਮਿਸਾਲ ਹੈਪੂਰੇ ਦੇਸ਼ ਦੇ ਜਨਮਾਨਸ ਅੰਦਰ ਹੀ ਇੱਕ ਅਜਿਹਾ ਜ਼ਹਿਰ ਘੋਲ਼ਿਆ ਜਾ ਰਿਹਾ ਹੈ ਜਿਸ ਦਾ ਨਤੀਜਾ ਆਉਣ ਵਾਲ਼ੇ ਸਮੇਂ ਵਿੱਚ ਧਨਾਢ ਜਮਾਤਾਂ, ਅਮੀਰਜ਼ਾਦਿਆਂ ਅਤੇ ਸੇਠਾਂ ਨੂੰ ਨਹੀਂ, ਸਗੋਂ ਦੇਸ਼ ਦੀ ਆਮ ਮਿਹਨਤਕਸ਼ ਅਬਾਦੀ ਨੂੰ ਭੁਗਤਣਾ ਪਵੇਗਾਅਜਿਹੇ ਸਮੇਂ ਵਿੱਚ, ਦੇਸ਼ ਦੇ ਆਮ ਮਿਹਨਤਕਸ਼ ਲੋਕਾਂ ਲਈ ਭਗਤ ਸਿੰਘ ਦਾ ਫ਼ਿਰਕੂ ਦੰਗੇ ਅਤੇ ਉਹਨਾਂ ਦਾ ਇਲਾਜਨਾਮੀ ਲੇਖ ਵਿੱਚ ਦਿੱਤਾ ਗਿਆ ਸੁਨੇਹਾ ਹੋਰ ਵੀ ਜ਼ਿਆਦਾ ਪ੍ਰਸੰਗਿਕ ਹੋ ਗਿਆ ਹੈ

ਭਗਤ ਸਿੰਘ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਮਿਹਨਤਕਸ਼ ਲੋਕਾਂ ਅਤੇ ਗ਼ਰੀਬ ਜਨਤਾ ਨੂੰ ਧਰਮ ਨੂੰ ਪੂਰੀ ਤਰ੍ਹਾਂ ਇੱਕ ਨਿੱਜੀ ਮਸਲਾ ਮੰਨਣਾ ਚਾਹੀਦਾ ਹੈਕਿਹੜਾ ਵਿਅਕਤੀ ਕਿਹੜਾ ਧਰਮ ਅਪਣਾਉਂਦਾ ਹੈ ਜਾਂ ਕੋਈ ਵੀ ਧਰਮ ਨਹੀਂ ਅਪਣਾਉਂਦਾ, ਇਹ ਉਸਦਾ ਨਿੱਜੀ ਮਸਲਾ ਹੈ ਅਤੇ ਇਸ ਦਾ ਸਿਆਸਤ ਅਤੇ ਸਮਾਜਕ ਜੀਵਨ ਨਾਲ਼ ਕੋਈ ਰਿਸ਼ਤਾ ਨਹੀਂ ਹੋਣਾ ਚਾਹੀਦਾਭਗਤ ਸਿੰਘ ਨੇ ਦੇਸ਼ ਦੇ ਲੋਕਾਂ ਤੋਂ ਪੁੱਛਿਆ ਕਿ ਅਸੀਂ ਧਰਮ ਦੇ ਮਸਲੇ ਤੇ ਵੱਖਵੱਖ ਹੋ ਕੇ ਵੀ ਸਿਆਸਤ ਯਾਨੀ ਆਪਣੇ ਜਮਾਤੀ ਹਿੱਤਾਂ ਲਈ ਕੀਤੇ ਜਾਣ ਵਾਲ਼ੇ ਸੰਘਰਸ਼ ਵਿੱਚ ਇੱਕ ਕਿਉਂ ਨਹੀਂ ਹੋ ਸਕਦੇ? ਆਪਣੇ ਉਕਤ ਲੇਖ ਵਿੱਚ ਭਗਤ ਸਿੰਘ ਨੇ ਲਿਖਿਆ ਹੈ : “ਜਿੱਥੋਂ ਤੱਕ ਵੇਖਿਆ ਗਿਆ ਹੈ, ਇਹਨਾਂ ਫ਼ਸਾਦਾਂ ਪਿੱਛੇ ਫ਼ਿਰਕੂ ਲੀਡਰਾਂ ਅਤੇ ਅਖ਼ਬਾਰਾਂ ਦਾ ਹੱਥ ਹੈਇਸ ਵੇਲ਼ੇ ਹਿੰਦੁਸਤਾਨ ਦੇ ਲੀਡਰਾਂ ਨੇ ਉਹ ਗਹੋਗਾਲ ਛੱਡੀ ਹੈ ਕਿ ਚੁੱਪ ਹੀ ਭਲੀਉਹ ਲੀਡਰ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਅਜ਼ਾਦ ਕਰਾਉਣ ਦਾ ਭਾਰ ਆਪਣੇ ਸਿਰ ਤੇ ਚੁੱਕਿਆ ਹੋਇਆ ਸੀ ਅਤੇ ਜਿਹੜੇ ਸਾਂਝੀ ਕੌਮੀਅਤਅਤੇ ਸਵਰਾਜਸਵਰਾਜਦੇ ਦਮਗਜੇ ਮਾਰਦੇ ਨਹੀਂ ਸਨ ਥੱਕਦੇ, ਉਹ ਜਾਂ ਤਾਂ ਆਪਣੀਆਂ ਸਿਰੀਆਂ ਲੁਕਾਈ ਚੁੱਪ ਬੈਠੇ ਹਨ ਜਾਂ ਇਸੇ ਧਰਮਵਾਰ (ਫ਼ਿਰਕੂ) ਵਹਿਣ ਵਿੱਚ ਹੀ ਵਹਿ ਗਏ ਹਨ

ਅੱਜ ਸਮੁੱਚੇ ਗੋਦੀ ਮੀਡੀਆ ਉੱਤੇ ਨਿਗਾਹ ਮਾਰ ਕੇ ਦੇਖੋ ਜਿਸ ਵਿੱਚ ਅਖ਼ਬਾਰਾਂ ਸਮੇਤ ਸਾਰੇ ਖ਼ਬਰੀ ਚੈਨਲ, ਯੂਟਿਊਬ ਤੇ ਚੱਲਣ ਵਾਲ਼ੇ ਫ਼ਿਰਕੂ ਚੈਨਲ, ਵਟਸਐਪ ਤੇ ਚੱਲਣ ਵਾਲ਼ੇ ਫਿਰਕੂ ਗਰੁੱਪ ਆਦਿ ਸਾਰੇ ਸ਼ਾਮਲ ਹਨਇਸੇ ਲੇਖ ਵਿੱਚ ਅੱਗੇ ਉਹ ਲਿਖਦੇ ਹਨ: “ਲੋਕਾਂ ਨੂੰ ਆਪਸ ਵਿੱਚ ਲੜਨ ਤੋਂ ਰੋਕਣ ਲਈ ਜਮਾਤੀ ਚੇਤਨਾ ਦੀ ਲੋੜ ਹੈਗ਼ਰੀਬਾਂ, ਕਿਰਤੀਆਂ ਤੇ ਕਿਸਾਨਾਂ ਨੂੰ ਸਾਫ਼ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ, ਇਸ ਲਈ ਤੁਹਾਨੂੰ ਇਹਨਾਂ ਦੇ ਹੱਥਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਇਹਨਾਂ ਦੇ ਹੱਥ ਤੇ ਚੜ੍ਹ ਕੇ ਕੁਝ ਨਹੀਂ ਕਰਨਾ ਚਾਹੀਦਾਸੰਸਾਰ ਦੇ ਸਾਰੇ ਗ਼ਰੀਬਾਂ ਦੇ, ਭਾਵੇਂ ਉਹ ਕਿਸੇ ਜਾਤ, ਨਸਲ, ਮਜ਼ਹਬ, ਕੌਮ ਦੇ ਹੋਣ, ਹੱਕ ਇੱਕੋ ਹੀ ਹਨਤੁਹਾਡਾ ਭਲਾ ਇਸ ਵਿੱਚ ਹੈ ਕਿ ਤੁਸੀਂ ਧਰਮ, ਰੰਗ, ਨਸਲ ਅਤੇ ਕੌਮ ਤੇ ਮੁਲਕ ਦੇ ਭਿੰਨਭੇਦ ਮਿਟਾ ਕੇ ਇਕੱਠੇ ਹੋ ਜਾਓ ਅਤੇ ਸਰਕਾਰ ਦੀ ਤਾਕਤ ਨੂੰ ਆਪਣੇ ਹੱਥ ਵਿੱਚ ਲੈਣ ਦਾ ਯਤਨ ਕਰੋਇਹਨਾਂ ਯਤਨਾਂ ਨਾਲ਼ ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ, ਕਿਸੇ ਦਿਨ ਨੂੰ ਤੁਹਾਡੇ ਸੰਗਲ ਜ਼ਰੂਰ ਕੱਟੇ ਜਾਣਗੇ ਤੇ ਤੁਹਾਨੂੰ ਆਰਥਕ ਅਜ਼ਾਦੀ ਮਿਲ਼ ਜਾਵੇਗੀ

ਭਗਤ ਸਿੰਘ ਦੇ ਇਹ ਸ਼ਬਦ ਅੱਜ ਉਨ੍ਹਾਂ ਦੇ ਸਮੇਂ ਤੋਂ ਵੀ ਜ਼ਿਆਦਾ ਪ੍ਰਸੰਗਿਕ ਹਨ ਅਤੇ ਇਸ ਗੱਲ ਨੂੰ ਤੁਸੀਂ ਅਤੇ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਅਜਿਹਾ ਕਿਉਂ ਹੈ

ਚੌਥੀ ਗੱਲ, ਫ਼ਿਰਕਾਪ੍ਰਸਤੀ ਦੀ ਤਰ੍ਹਾਂ ਹੀ ਜਾਤ ਦੇ ਸਵਾਲ ਅਤੇ ਛੂਤਛਾਤ ਦੀ ਸਮੱਸਿਆ ਤੇ ਵੀ ਭਗਤ ਸਿੰਘ ਦੇ ਵਿਚਾਰ ਅੱਜ ਖ਼ਾਸ ਤੌਰ ਤੇ ਪ੍ਰਸੰਗਿਕ ਹੋ ਗਏ ਹਨ, ਹਾਲਾਂਕਿ ਉਹ ਹਮੇਸ਼ਾ ਹੀ ਪ੍ਰਸੰਗਿਕ ਸਨਭਗਤ ਸਿੰਘ ਨੇ ਸਪਸ਼ਟ ਕੀਤਾ ਸੀ ਕਿ ਦਲਿਤ ਅਬਾਦੀ ਦੀ ਮੁਕਤੀ ਦਾ ਰਾਹ ਸੁਧਾਰਾਂ, ਪਛਾਣ ਦੀ ਸਿਆਸਤ, ਸਰਕਾਰਾਂ ਦੀ ਰਾਹ ਦੇਖਣ, ਅਰਜ਼ੀਆਂ ਅਤੇ ਬੇਨਤੀਪੱਤਰ ਦਿੰਦੇ ਰਹਿਣ ਦੇ ਵਿਵਹਾਰਵਾਦੀ ਢੰਗਾਂ ਅਤੇ ਸੁਧਾਰਵਾਦ ਵਿੱਚੋਂ ਹੋ ਕੇ ਨਹੀਂ ਲੰਘਦਾ ਹੈਸਿਰਫ਼ ਅਤੇ ਸਿਰਫ਼ ਇੱਕ ਬੁਨਿਆਦੀ ਕਿਰਤੀ ਇਨਕਲਾਬ ਹੀ ਜਾਤੀ ਦੇ ਅੰਤ ਅਤੇ ਦਲਿਤਾਂ ਦੀ ਮੁਕਤੀ ਦਾ ਰਾਹ ਖੋਲ੍ਹ ਸਕਦਾ ਹੈਅੱਜ ਜਿਸ ਤਰ੍ਹਾਂ ਅੰਬੇਡਕਰਵਾਦੀ ਵਿਵਹਾਰਵਾਦ, ਸੁਧਾਰਵਾਦ, ਸੰਵਿਧਾਨਵਾਦ ਦੀ ਸਿਆਸਤ ਅਤੇ ਪਛਾਣ ਦੀ ਰਾਜਨੀਤੀ ਨੇ ਦਲਿਤ ਮੁਕਤੀ ਦੀ ਸਮੁੱਚੀ ਪਰਿਯੋਜਨਾ ਨੂੰ ਬੇਨਤੀਪੱਤਰਾਂ ਦੇ ਗੋਲ਼ ਚੱਕਰ ਅਤੇ ਪ੍ਰਤੀਕਵਾਦ ਦੀ ਅੰਨ੍ਹੀ ਗਲੀ ਵਿੱਚ ਭਟਕਾਅ ਦਿੱਤਾ ਹੈ, ਉਹ ਸਾਡੇ ਸਾਰਿਆਂ ਦੇ ਸਾਮ੍ਹਣੇ ਹੈਭਗਤ ਸਿੰਘ ਨੇ ਅਛੂਤ ਦਾ ਸਵਾਲ ਨਾਮੀ ਲੇਖ ਵਿੱਚ ਜੋ ਵਿਚਾਰ ਪੇਸ਼ ਕੀਤੇ ਹਨ, ਉਹ ਇਸ ਸਮੁੱਚੇ ਮਾਹੌਲ ਵਿੱਚ ਹੈਰਾਨੀਜਨਕ ਢੰਗ ਨਾਲ਼ ਪ੍ਰਸੰਗਿਕ ਹੋ ਗਏ ਹਨਭਗਤ ਸਿੰਘ ਆਪਣੇ ਇਸ ਲੇਖ ਵਿੱਚ ਲਿਖਦੇ ਹਨ: “ਪਰ ਖ਼ਿਆਲ ਰੱਖਣਾਨੌਕਰਸ਼ਾਹੀ ਦੇ ਝਾਂਸੇ ਵਿੱਚ ਵੀ ਨਾ ਆਉਣਾਇਹ ਤੁਹਾਡੀ ਕੋਈ ਮਦਦ ਨਹੀਂ ਕਰਨਾ ਚਾਹੁੰਦੀ, ਬਲਕਿ ਤੁਹਾਨੂੰ ਆਪਣਾ ਟੂਲ ਬਣਾਉਣਾ ਚਾਹੁੰਦੀ ਹੈਇਹ ਸਰਮਾਏਦਾਰਾ ਨੌਕਰਸ਼ਾਹੀ ਤੁਹਾਡੀ ਗ਼ੁਲਾਮੀ ਤੇ ਗ਼ਰੀਬੀ ਦਾ ਮੁੱਖ ਕਾਰਨ ਹੈਇਸ ਕਰਕੇ ਉਸ ਨਾਲ਼ ਤੁਸੀਂ ਨਾ ਮਿਲ਼ਣਾਉਸ ਦੀਆਂ ਚਾਲਾਂ ਕੋਲ਼ੋਂ ਬਚਣਾਬਸ ਫੇਰ ਸਾਰਾ ਕੰਮ ਬਣ ਜਾਵੇਗਾਤੁਸੀਂ ਅਸਲੀ ਕਿਰਤੀ ਹੋਜੱਥੇਬੰਦ ਹੋ ਜਾਓਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾਬੱਸ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਣਗੀਆਂਉੱਠੋ, ਮੌਜੂਦਾ ਨਿਜ਼ਾਮ ਦੇ ਵਿਰੁੱਧ ਬਗਾਵਤ ਖੜ੍ਹੀ ਕਰ ਦਿਓਹੌਲ਼ੀਹੌਲ਼ੀ ਹੋਣ ਵਾਲ਼ੇ ਸੁਧਾਰਾਂ ਤੇ ਰਿਫਾਰਮਾਂ ਨਾਲ਼ ਕੁਝ ਨਹੀਂ ਬਣ ਸਕਦਾ

ਇਸੇ ਲੇਖ ਵਿੱਚ ਭਗਤ ਸਿੰਘ ਇਹ ਵੀ ਦੱਸਦੇ ਹਨ ਕਿ ਖ਼ੁਦ ਮਜ਼ਦੂਰਾਂ ਅਤੇ ਮਿਹਨਤਕਸ਼ਾਂ ਦੀ ਅਬਾਦੀ ਵਿੱਚ ਜਿਸ ਤਰ੍ਹਾਂ ਜਾਤੀਗਤ ਤੁਅੱਸਬਾਂ ਅਤੇ ਊਚਨੀਚ ਦੀ ਸੋਚ ਵਿਆਪਕ ਤੌਰ ਤੇ ਫੈਲੀ ਹੋਈ ਹੈ, ਉਸ ਨੂੰ ਦੂਰ ਕਰਨ ਦਾ ਰਾਹ ਜਮਾਤੀ ਇੱਕਜੁਟਤਾ ਹੈ, ਨਾ ਕਿ ਪਛਾਣ ਦੀ ਸਿਆਸਤ ਦੇ ਰਾਹੀਂ ਲੋਕਾਂ ਦੇ ਹੀ ਵੱਖਵੱਖ ਹਿੱਸਿਆਂ ਨੂੰ ਜਾਤੀ ਦੇ ਅਧਾਰ ਤੇ ਆਪਸ ਵਿੱਚ ਲੜਾ ਦੇਣਾਲੋਕਾਂ ਵਿਚਲੇ ਅੰਤਰਵਿਰੋਧਾਂ ਅਤੇ ਜਨਤਾ ਅਤੇ ਦੁਸ਼ਮਣ ਜਮਾਤਾਂ ਵਿਚਲੇ ਅੰਤਰਵਿਰੋਧਾਂ ਦੇ ਵਿੱਚ ਜੋ ਫ਼ਰਕ ਨਹੀਂ ਕਰਦਾ, ਉਹ ਮਿਹਨਤਕਸ਼ ਅਬਾਦੀ ਦੀ ਮੁਕਤੀ ਦੀ ਲੜਾਈ ਨੂੰ ਇੱਕ ਕਦਮ ਵੀ ਅੱਗੇ ਨਹੀਂ ਲਿਜਾ ਸਕਦਾ ਹੈਉਕਤ ਲੇਖ ਵਿੱਚ ਹੀ ਭਗਤ ਸਿੰਘ ਲਿਖਦੇ ਹਨ:

ਵੱਖਵੱਖ ਸੰਗਠਨਾਂ ਅਤੇ ਖਾਣਪੀਣ ਦਾ ਭਿੰਨਭੇਦ ਮਿਟਾਉਣਾ ਜ਼ਰੂਰੀ ਹੈਛੂਤਅਛੂਤ ਸ਼ਬਦਾਂ ਨੂੰ ਜੜ੍ਹ ਤੋਂ ਕੱਢ ਦੇਣਾ ਹੋਵੇਗਾਜਦੋਂ ਤੱਕ ਅਸੀਂ ਆਪਣੀ ਤੰਗਦਿਲੀ ਛੱਡ ਕੇ ਇੱਕ ਨਹੀਂ ਹੋਵਾਂਗੇ, ਉਦੋਂ ਤੱਕ ਸਾਡੇ ਵਿੱਚ ਸਹੀ ਅਰਥਾਂ ਵਿੱਚ ਏਕਤਾ ਨਹੀਂ ਹੋ ਸਕੇਗੀ

ਭਗਤ ਸਿੰਘ ਦੇ ਇਹਨਾਂ ਵਿਚਾਰਾਂ ਨੂੰ ਅੱਜ ਸਮਝਣ ਅਤੇ ਲਾਗੂ ਕਰਨ ਦੀ ਲੋੜ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ ਹੈਜਦੋਂ ਫ਼ਿਰਕੂ ਫ਼ਾਸੀਵਾਦੀ ਮੋਦੀ ਸਰਕਾਰ ਸੱਤਾ ਵਿੱਚ ਹੈ, ਜਦੋਂ ਦੇਸ਼ ਭਰ ਵਿੱਚ ਸੰਘ ਪਰਿਵਾਰ ਫ਼ਿਰਕੂ ਜ਼ਹਿਰ ਘੋਲ਼ ਕੇ ਲੋਕਾਂ ਦੀ ਇੱਕਜੁਟਤਾ ਉੱਤੇ ਹਮਲੇ ਕਰ ਰਿਹਾ ਹੈ, ਜਦੋਂ ਜਾਤ ਦੀ ਪਛਾਣਵਾਦੀ ਸਿਆਸਤ ਨੂੰ ਕਦੇ ਜਾਤੀ ਜਨਗਣਨਾ ਦੇ ਨਾਂ ਤੇ ਤਾਂ ਕਦੇ ਨਵੀਆਂਨਵੀਆਂ ਸ੍ਰੇਣੀਆਂ ਬਣਾ ਕੇ ਰਾਖਵੇਂਕਰਨ ਦੀ ਸਿਆਸਤ ਦੇ ਜ਼ਰੀਏ ਹਾਵੀ ਕੀਤਾ ਜਾ ਰਿਹਾ ਹੈ, ਜਦੋਂ ਲੋਕਾਂ ਦੇ ਜਮਹੂਰੀ ਹੱਕਾਂ ਉੱਪਰ ਲਗਾਤਾਰ ਫ਼ਾਸੀਵਾਦੀ ਹਮਲੇ ਕੀਤੇ ਜਾ ਰਹੇ ਹਨ, ਤਾਂ ਭਗਤ ਸਿੰਘ ਦੇ ਵਿਚਾਰ ਸਾਡੀ ਪੀੜ੍ਹੀ ਦੇ ਮਜ਼ਦੂਰਾਂ, ਕਿਰਤੀਆਂ, ਗ਼ਰੀਬ ਕਿਸਾਨਾਂ ਅਤੇ ਵਿਦਿਆਰਥੀਆਂਨੌਜਵਾਨਾਂ ਲਈ ਇੱਕ ਚਾਨਣਮੁਨਾਰੇ ਦਾ ਕੰਮ ਕਰ ਰਹੇ ਹਨਅੱਜ ਦੇਸ਼ ਅੰਦਰ ਜੋ ਮਾਹੌਲ ਹੈ, ਉਸ ਬਾਰੇ ਭਗਤ ਸਿੰਘ ਦੇ ਹੇਠਲੇ ਸ਼ਬਦ ਸਾਡੇ ਦਿਲੋਦਿਮਾਗ਼ ਵਿੱਚ ਵਾਰਵਾਰ ਗੂੰਜਦੇ ਹਨ :

ਜਦੋਂ ਖੜੋਤ ਦੀ ਹਾਲਤ ਲੋਕਾਂ ਨੂੰ ਆਪਣੇ ਸ਼ਿਕੰਜੇ ਵਿੱਚ ਜਕੜ ਲੈਂਦੀ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਤੋਂ ਉਹ ਹਿਚਕਚਾਉਂਦੇ ਹਨਇਸ ਜਮੂਦ ਅਤੇ ਬੇਹਰਕਤੀ ਨੂੰ ਤੋੜਨ ਦੇ ਲਈ ਇੱਕ ਇਨਕਲਾਬੀ ਸਪਿਰਟ ਪੈਦਾ ਕਰਨ ਦੀ ਲੋੜ ਹੁੰਦੀ ਹੈ, ਨਹੀਂ ਤਾਂ ਨਿਘਾਰ ਅਤੇ ਬਰਬਾਦੀ ਦਾ ਵਾਯੂਮੰਡਲ ਕਾਬਜ਼ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਗੁਮਰਾਹ ਕਰਨ ਵਾਲ਼ੀਆਂ ਗ਼ੈਰਤਰੱਕੀਪਸੰਦ ਤਾਕਤਾਂ ਉਹਨਾਂ ਨੂੰ ਗ਼ਲਤ ਰਾਹ ਉੱਤੇ ਲੈ ਜਾਣ ਵਿੱਚ ਕਾਮਯਾਬ ਹੋ ਜਾਂਦੀਆਂ ਹਨਜਿਸ ਨਾਲ਼ ਇਨਸਾਨੀ ਤਰੱਕੀ ਰੁਕ ਜਾਂਦੀ ਹੈ ਅਤੇ ਉਸ ਵਿੱਚ ਖੜੋਤ ਜਾਂਦੀ ਹੈਇਸ ਹਾਲਤ ਨੂੰ ਬਦਲਣ ਲਈ ਇਹ ਜ਼ਰੂਰੀ ਹੈ ਕਿ ਇਨਕਲਾਬ ਦੀ ਸਪਿਰਟ ਤਾਜ਼ਾ ਕੀਤੀ ਜਾਵੇ ਤਾਂ ਜੋ ਇਨਸਾਨੀਅਤ ਦੀ ਰੂਹ ਵਿੱਚ ਇੱਕ ਹਰਕਤ ਪੈਦਾ ਹੋ ਜਾਵੇ

ਪੰਜਵੀਂ ਗੱਲ, ਸ਼ਹੀਦਆਜ਼ਮ ਭਗਤ ਸਿੰਘ ਨੇ ਸਪਸ਼ਟ ਦੱਸਿਆ ਸੀ ਕਿ ਕਿਸੇ ਦੇਸ਼ ਵਿੱਚ ਮਜ਼ਦੂਰਾਂਮਿਹਨਤਕਸ਼ਾਂ ਦੇ ਇਨਕਲਾਬ ਲਈ ਦੋ ਬੁਨਿਆਦੀ ਚੀਜ਼ਾਂ ਦੀ ਲੋੜ ਹੁੰਦੀ ਹੈ : ਪ੍ਰੋਲੇਤਾਰੀ ਜਮਾਤ ਦੀ ਵਿਗਿਆਨਕ ਵਿਚਾਰਧਾਰਾ ਅਤੇ ਦੂਜੀ ਇੱਕ ਜੁਝਾਰੂ ਅਤੇ ਅਨੁਸ਼ਾਸਤ ਇਨਕਲਾਬੀ ਜੱਥੇਬੰਦੀਬਿਨਾਂ ਵਿਚਾਰਧਾਰਾ ਦੇ ਜੱਥੇਬੰਦੀ ਅੰਨ੍ਹੀ ਗਲੀ ਵਿੱਚ ਭਟਕਦੀ ਰਹੇਗੀ ਅਤੇ ਬਿਨਾਂ ਜੱਥੇਬੰਦੀ ਦੇ ਵਿਚਾਰਧਾਰਾ ਕਦੇ ਮੂਰਤ ਰੂਪ ਨਹੀਂ ਲੈ ਸਕੇਗੀ, ਸਗੋਂ ਇੱਕ ਖ਼ਿਆਲੀ ਚੀਜ਼ ਬਣ ਕੇ ਰਹਿ ਜਾਵੇਗੀਅਤੇ ਬਿਨਾਂ ਜੱਥੇਬੰਦੀ ਅਤੇ ਵਿਚਾਰਧਾਰਾ ਤੋਂ ਲੋਕਾਂ ਦੇ ਅੰਦੋਲਨ ਆਪਮੁਹਾਰਤਾ ਦੀ ਹੱਦ ਤੋਂ ਅੱਗੇ ਨਹੀਂ ਜਾ ਸਕਣਗੇਇਹਨਾਂ ਦੀ ਅਣਹੋਂਦ ਵਿੱਚ ਲੋਕ ਬਗਾਵਤਾਂ ਨੂੰ ਤਾਂ ਜ਼ਰੂਰ ਜਨਮ ਦੇ ਸਕਦੇ ਹਨ ਅਤੇ ਬਗਾਵਤਾਂ ਦੇ ਤਾਕਤਵਰ ਹੋਣ ਦੀ ਸੂਰਤ ਵਿੱਚ ਸੱਤਾ ਤਬਦੀਲੀ ਵੀ ਕਰ ਸਕਦੇ ਹਨ, ਪਰ ਉਹ ਪ੍ਰਬੰਧ ਦੀ ਤਬਦੀਲੀ ਨਹੀਂ ਕਰ ਸਕਦੇਪ੍ਰਬੰਧ ਵਿੱਚ ਤਬਦੀਲੀ ਦੇ ਲਈ ਇੱਕ ਬਦਲਵੇਂ ਪ੍ਰਬੰਧ ਦੀ ਰੂਪਰੇਖਾ ਹੋਣੀ ਜ਼ਰੂਰੀ ਹੈ ਅਤੇ ਅਜਿਹੀ ਰੂਪਰੇਖਾ ਇੱਕ ਸਹੀ ਵਿਚਾਰਧਾਰਕ ਲਾਈਨ, ਸਿਆਸੀ ਲਾਈਨ ਅਤੇ ਕਾਰਜਕ੍ਰਮ ਦੇ ਜ਼ਰੀਏ ਹੀ ਪੇਸ਼ ਕੀਤੀ ਜਾ ਸਕਦੀ ਹੈ, ਜਿਸ ਨੂੰ ਇਨਕਲਾਬ ਦੇ ਵਿਗਿਆਨ ਦੇ ਅਧਿਐਨ ਅਤੇ ਇਨਕਲਾਬੀ ਅਮਲ ਦੇ ਰਾਹੀਂ ਮਜ਼ਦੂਰ ਜਮਾਤ ਦੀ ਇਨਕਲਾਬੀ ਜੱਥੇਬੰਦੀ, ਯਾਨੀ ਇਨਕਲਾਬੀ ਪਾਰਟੀ ਹੀ ਸੂਤਰਬੱਧ ਕਰ ਸਕਦੀ ਹੈ

ਇਨਕਲਾਬੀ ਪ੍ਰੋਗਰਾਮ ਦਾ ਖਰੜਾਨਾਮੀ ਆਪਣੇ ਪ੍ਰਸਿੱਧ ਲੇਖ ਵਿੱਚ, ਜਿਸ ਵਿੱਚੋਂ ਅਸੀਂ ਉੱਪਰ ਵੀ ਹਵਾਲਾ ਦੇ ਚੁੱਕੇ ਹਾਂ, ਭਗਤ ਸਿੰਘ ਸਪਸ਼ਟ ਸ਼ਬਦਾਂ ਵਿੱਚ ਇੱਕ ਇਨਕਲਾਬੀ ਪਾਰਟੀ ਦੀ ਲੋੜ ਤੇ ਜ਼ੋਰ ਦਿੰਦੇ ਹਨਜਦੋਂ ਤੁਸੀਂ ਉਨ੍ਹਾਂ ਦੇ ਵਿਚਾਰਾਂ ਨੂੰ ਪੜ੍ਹਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਉਹ ਲੈਨਿਨ ਦੁਆਰਾ ਦੱਸੀ ਗਈ ਬਾਲਸ਼ਵਿਕ ਪਾਰਟੀ ਜਿਹੀ ਪਾਰਟੀ ਦੀ ਹੀ ਗੱਲ ਕਰ ਰਹੇ ਹਨ, ਜੋ ਲੋਹਅਨੁਸ਼ਾਸਨ ਦੇ ਅਧਾਰ ਤੇ ਕੰਮ ਕਰਦੀ ਹੈ, ਆਪਣੇ ਸਮੁੱਚੇ ਢਾਂਚੇ ਨੂੰ ਸਰਮਾਏਦਾਰਾ ਰਾਜਸੱਤਾ ਦੇ ਰਹਿਮੋਕਰਮ ਤੇ ਨਹੀਂ ਰੱਖਦੀ ਅਤੇ ਜਿਸ ਦੀ ਰੀੜ੍ਹ ਦੀ ਹੱਡੀ ਅਜਿਹੇ ਪੇਸ਼ੇਵਰ ਇਨਕਲਾਬੀਆਂ ਨਾਲ਼ ਤਿਆਰ ਹੁੰਦੀ ਹੈ, ਜੋ ਪੂਰੀ ਤਰ੍ਹਾਂ ਇਨਕਲਾਬ ਅਤੇ ਇਨਕਲਾਬੀ ਪਾਰਟੀ ਦੀਆਂ ਲੋੜਾਂ ਦੇ ਅਨੁਸਾਰ ਕੁਲਵਕਤੀ ਕਾਰਕੁੰਨਾਂ ਦੇ ਤੌਰ ਤੇ ਕੰਮ ਕਰਦੇ ਹਨਅਜਿਹੇ ਪੇਸ਼ੇਵਰ ਇਨਕਲਾਬੀ ਕਿਸੇ ਵੀ ਜਮਾਤ ਤੋਂ ਸਕਦੇ ਹਨ, ਬਸ਼ਰਤੇ ਕਿ ਉਹ ਸਿਆਸੀ ਤੌਰ ਤੇ ਮਜ਼ਦੂਰ ਜਮਾਤ ਦਾ ਪੱਖ ਚੁਣਨਪਰ ਯਕੀਨਨ ਹੀ ਇਹ ਬੇਹੱਦ ਜ਼ਰੂਰੀ ਹੈ ਕਿ ਉੱਨਤ ਅਤੇ ਜਮਾਤੀ ਚੇਤਨਾ ਨਾਲ਼ ਲੈਸ ਮਜ਼ਦੂਰ ਅਜਿਹੀ ਪਾਰਟੀ ਦੀ ਲੋੜ ਨੂੰ ਸਮਝਣ, ਪੇਸ਼ੇਵਰ ਇਨਕਲਾਬੀ ਬਣਨ ਦੇ ਰਾਹ ਨੂੰ ਅਪਣਾਉਣ ਅਤੇ ਇੱਕ ਇਨਕਲਾਬੀ ਪ੍ਰੋਲੇਤਾਰੀ ਪਾਰਟੀ ਨੂੰ ਦੇਸ਼ ਪੱਧਰ ਤੇ ਖੜ੍ਹਾ ਕਰਨ ਲਈ ਜੀਅ ਜਾਨ ਨਾਲ਼ ਜੁਟ ਜਾਣ

ਸਿਰਫ਼ ਅਜਿਹੀ ਪਾਰਟੀ ਹੀ ਸਰਮਾਏਦਾਰਾ ਪ੍ਰਬੰਧ ਅਤੇ ਹਾਕਮ ਸਰਮਾਏਦਾਰ ਜਮਾਤ ਨੂੰ ਫ਼ੈਸਲਾਕੁੰਨ ਚੁਣੌਤੀ ਦੇ ਸਕਦੀ ਹੈ; ਸਿਰਫ਼ ਅਜਿਹੀ ਪਾਰਟੀ ਹੀ ਮਜ਼ਦੂਰਾਂ, ਗ਼ਰੀਬ ਕਿਸਾਨਾਂ ਅਤੇ ਆਮ ਮਿਹਨਤਕਸ਼ ਅਬਾਦੀ ਨੂੰ ਇੱਕ ਸਾਂਝੇ ਪ੍ਰੋਗਰਾਮ ਦੇ ਅਧਾਰ ਤੇ ਲਾਮਬੰਦ ਅਤੇ ਜੱਥੇਬੰਦ ਕਰ ਸਕਦੀ ਹੈ ਅਤੇ ਸਿਰਫ਼ ਅਜਿਹੀ ਪਾਰਟੀ ਹੀ ਸਮੁੱਚੀ ਮਿਹਨਤਕਸ਼ ਅਬਾਦੀ ਦੀ ਇਨਕਲਾਬੀ ਕੋਰ ਬਣ ਕੇ ਇੱਕ ਮਜ਼ਦੂਰ ਇਨਕਲਾਬ ਦੀ ਅਗਵਾਈ ਕਰ ਸਕਦੀ ਹੈ ਜੋ ਮਜ਼ਦੂਰ ਸੱਤਾ ਦੇ ਅਧੀਨ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਕਰੇ; ਇੱਕ ਅਜਿਹਾ ਪ੍ਰਬੰਧ ਜਿਸ ਵਿੱਚ ਸਾਰੇ ਕਾਰਖ਼ਾਨਿਆਂ ਤੇ ਖਾਣਾਂਖਦਾਨਾਂ ਅਤੇ ਵੱਡੇ ਉਦਯੋਗਾਂ ਦਾ ਕੌਮੀਕਰਨ ਕਰਕੇ ਉਸ ਨੂੰ ਰਾਜ ਦੇ ਅਧੀਨ ਕਰ ਦਿੱਤਾ ਜਾਵੇਗਾ, ਸਾਰੇ ਵੱਡੇ ਕੁਲਕਾਂ ਅਤੇ ਫ਼ਾਰਮਰਾਂ ਦੇ ਫ਼ਾਰਮਾਂ ਨੂੰ ਜ਼ਬਤ ਕਰਕੇ ਉਸ ਉੱਤੇ ਸਮੂਹਿਕ ਅਤੇ ਰਾਜਕੀ ਸਰਕਾਰੀ ਫ਼ਾਰਮਾਂ ਦੀ ਸਥਾਪਨਾ ਕਰ ਦਿੱਤੀ ਜਾਵੇਗੀ, ਸਮੁੱਚੀ ਪੈਦਾਵਾਰ ਅਤੇ ਵੰਡ ਦੀ ਸਮਾਜਕ ਲੋੜਾਂ ਦੇ ਅਧਾਰ ਤੇ ਵਿਉਂਤਬੰਦੀ ਕੀਤੀ ਜਾਵੇਗੀ ਅਤੇ ਰਾਜਕਾਜ ਅਤੇ ਸਮਾਜ ਦੇ ਸਮੁੱਚੇ ਢਾਂਚੇ ਉੱਤੇ ਪੈਦਾਵਾਰ ਕਰਨ ਵਾਲ਼ੀਆਂ ਜਮਾਤਾਂ ਦਾ ਹੱਕ ਹੋਵੇਗਾ ਅਤੇ ਫ਼ੈਸਲਾ ਲੈਣ ਦੀ ਤਾਕਤ ਉਹਨਾਂ ਦੇ ਹੱਥਾਂ ਵਿੱਚ ਹੋਵੇਗੀਸਿਰਫ਼ ਇੱਕ ਅਜਿਹੇ ਪ੍ਰਬੰਧ ਵਿੱਚ ਹੀ ਸਾਡੇ ਸਮਾਜ ਨੂੰ ਬੇਰੁਜ਼ਗਾਰੀ, ਗ਼ਰੀਬੀ, ਭੁੱਖਮਰੀ, ਕੁਪੋਸ਼ਣ, ਫ਼ਿਰਕਾਪ੍ਰਸਤੀ, ਅਗਿਆਨਤਾ, ਜਾਤਪਾਤ, ਸ਼ੋਸ਼ਣ ਅਤੇ ਜਬਰ ਤੋਂ ਮੁਕਤੀ ਮਿਲ਼ ਸਕਦੀ ਹੈ ਅਤੇ ਮਨੁੱਖ ਦਾ ਸਰਬਪੱਖੀ ਵਿਕਾਸ ਹੋ ਸਕਦਾ ਹੈ

ਸ਼ਹੀਦਆਜ਼ਮ ਭਗਤ ਸਿੰਘ ਨੇ ਇੱਕ ਅਜਿਹੇ ਸਮਾਜ ਦਾ ਹੀ ਸੁਪਨਾ ਦੇਖਿਆ ਸੀ ਅਤੇ ਇਹ ਕੋਈ ਸ਼ੇਖਚਿੱਲੀ ਦਾ ਸੁਪਨਾ ਨਹੀਂ ਸੀਇਹ ਇੱਕ ਵਿਗਿਆਨਕ ਸੋਚ ਤੇ ਅਤੇ ਅਮਲੀ ਪ੍ਰੋਗਰਾਮ ਤੇ ਅਧਾਰਤ ਟੀਚਾ ਹੈਅੱਜ ਭਗਤ ਸਿੰਘ ਦੀ ਸਿਮਰਤੀ, ਉਨ੍ਹਾਂ ਦੀ ਵਿਰਾਸਤ ਅਤੇ ਉਨ੍ਹਾਂ ਦੇ ਵਿਚਾਰ ਸਾਨੂੰ ਇਹੋ ਸੁਨੇਹਾ ਦੇ ਰਹੇ ਹਨ:

ਭਾਰਤ ਦੇ ਮਜ਼ਦੂਰੋ, ਗ਼ਰੀਬ ਕਿਸਾਨੋ, ਆਮ ਮਿਹਨਤਕਸ਼ੋ ਅਤੇ ਆਮ ਵਿਦਿਆਰਥੀਓ ਅਤੇ ਨੌਜਵਾਨੋ! ਤੁਸੀਂ ਚਾਹੇ ਕਿਸੇ ਵੀ ਧਰਮ, ਜਾਤ, ਨਸਲ, ਇਲਾਕੇ ਜਾਂ ਭਾਸ਼ਾ ਨਾਲ਼ ਸੰਬੰਧ ਰੱਖਦੇ ਹੋ, ਤੁਹਾਡੇ ਸਿਆਸੀ ਅਤੇ ਆਰਥਕ ਹਿੱਤ ਇੱਕ ਹਨ, ਤੁਹਾਡੀ ਇੱਕ ਜਮਾਤ ਹੈ! ਤੁਹਾਨੂੰ ਲੁੱਟਣ ਵਾਲ਼ੀ ਇਸ ਦੇਸ਼ ਦੀ ਪਰਜੀਵੀ ਸਰਮਾਏਦਾਰ ਜਮਾਤ ਹੈ ਜਿਸ ਵਿੱਚ ਕਾਰਖ਼ਾਨਾ ਮਾਲਕ, ਖਾਣਾਂਜ਼ਮੀਨਾਂ ਦੇ ਮਾਲਕ, ਠੇਕੇਦਾਰ, ਧਨਾਢ ਵਪਾਰੀ, ਧਨਾਢ ਕਿਸਾਨ ਅਤੇ ਜ਼ਿਮੀਂਦਾਰ, ਕੁਲਕ ਅਤੇ ਦਲਾਲ ਸ਼ਾਮਲ ਹਨ! ਇਹ ਜੋਕਾਂ ਦੇ ਵਾਂਗ ਇਸ ਦੇਸ਼ ਦੀ ਮਿਹਨਤਕਸ਼ ਅਬਾਦੀ ਦੇ ਸਰੀਰ ਨੂੰ ਚਿੰਬੜੇ ਹੋਏ ਹਨ! ਇਹੋ ਇਸ ਦੇਸ਼ ਦੀ ਕਿਰਤ ਅਤੇ ਕੁਦਰਤ ਦੀ ਲੁੱਟ ਦੇ ਬਲਬੂਤੇ ਆਪਣੀਆਂ ਤਿਜੋਰੀਆਂ ਭਰ ਰਹੇ ਹਨ! ਇਹਨਾਂ ਦੇ ਜੂਲੇ ਨੂੰ ਆਪਣੇ ਮੋਢਿਆਂ ਤੋਂ ਲਾਹ ਕੇ ਸੁੱਟ ਦਿਓ! ਇਸ ਲਈ ਜੱਥੇਬੰਦ ਹੋਵੋ, ਆਪਣੀ ਇਨਕਲਾਬੀ ਪਾਰਟੀ ਦਾ ਨਿਰਮਾਣ ਕਰੋ! ਕੇਵਲ ਇਹੀ ਸ਼ਹੀਦਆਜ਼ਮ ਭਗਤ ਸਿੰਘ ਦੇ ਇਨਕਲਾਬੀ ਵਿਰਸੇ ਨੂੰ ਇਸ ਦੇਸ਼ ਦੇ ਮਿਹਨਤਕਸ਼ ਹੱਥਾਂ ਦਾ ਸੱਚਾ ਇਨਕਲਾਬੀ ਸਲਾਮ ਹੋਵੇਗਾ, ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ : ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰਨਾ ਜਿਸ ਵਿੱਚ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਉਣ ਵਾਲ਼ੀਆਂ ਮਿਹਨਤਕਸ਼ ਜਮਾਤਾਂ ਪੈਦਾਵਾਰ, ਸਮਾਜ ਅਤੇ ਰਾਜਕਾਜ ਤੇ ਆਪਣਾ ਕੰਟਰੋਲ ਸਥਾਪਤ ਕਰਨਗੀਆਂ, ਪਰਜੀਵੀ ਲੋਟੂ ਜਮਾਤਾਂ ਦੇ ਹੱਥੋਂ ਸਿਆਸੀ ਅਤੇ ਆਰਥਕ ਸੱਤਾ ਖੋਹ ਲਈ ਜਾਵੇਗੀ, ਜੋ ਮਿਹਨਤ ਨਹੀਂ ਕਰੇਗਾ ਉਸਨੂੰ ਰੋਟੀ ਖਾਣ ਦਾ ਵੀ ਹੱਕ ਨਹੀਂ ਹੋਵੇਗਾ, ਦੂਜੇ ਦੀ ਮਿਹਨਤ ਦੀ ਲੁੱਟ ਦਾ ਹੱਕ ਕਿਸੇ ਨੂੰ ਨਹੀਂ ਹੋਵੇਗਾ, ਜਿਸ ਸਮਾਜ ਅੰਦਰ, ਭਗਤ ਸਿੰਘ ਦੇ ਹੀ ਸ਼ਬਦਾਂ ਵਿੱਚ, ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਹੋ ਜਾਵੇਗੀ



ਮਜ਼ਦੂਰ ਬਿਗਲ ਫ਼ਰਵਰੀ-ਮਾਰਚ-ਅਪ੍ਰੈਲ 2025