ਬਿਗਲਜਿਹੇ ਲੋਕਪੱਖੀ ਅਖ਼ਬਾਰ ਦੀ ਅੱਜ ਬਹੁਤ ਲੋੜ ਹੈ

ਸਾਥੀਓ, ਸਭ ਤੋਂ ਪਹਿਲਾਂ ਮਜ਼ਦੂਰ ਬਿਗਲਦੇ ਸੰਪਾਦਕ ਮੰਡਲ ਨੂੰ ਇਸ ਅਖ਼ਬਾਰ ਲਈ ਦਿਲੋਂ ਵਧਾਈਆਂ ਮੇਰਾ ਨਾਮ ਸਤਿੰਦਰ ਹੈ ਮੈਂ ਇੱਕ ਵਿਦਿਆਰਥੀ ਹਾਂ ਅਤੇ ਪਟਿਆਲਾ ਵਿੱਚ ਰਹਿੰਦਾ ਹਾਂ ਮੈਨੂੰ ਹਾਲ ਹੀ ਵਿੱਚ ਮਜ਼ਦੂਰ ਬਿਗਲਦਾ ਪਹਿਲਾ ਅੰਕ ਪ੍ਰਾਪਤ ਹੋਇਆ ਅਤੇ ਮੈਂ ਉਸ ਨੂੰ ਬਹੁਤ ਦਿਲਚਸਪੀ ਅਤੇ ਧਿਆਨ ਨਾਲ਼ ਪੜ੍ਹਿਆ, ਅਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਮੈਨੂੰ ਇਹ ਅੰਕ ਬਹੁਤ ਪਸੰਦ ਆਇਆ ਬਿਗਲਦਾ ਸੰਕਲਪ ਜੋ ਕਿ ਆਮ ਅਤੇ ਕਿਰਤੀ ਜਨਤਾ ਦੇ ਵਿੱਚ, ਉਹਨਾਂ ਦੇ ਅਸਲ ਮੁੱਦਿਆਂ ਨੂੰ ਲੈ ਕੇ ਜਾਣਾ, ਅਤੇ ਉਹਨਾਂ ਨੂੰ ਸਿੱਖਿਆ ਦੇਣ ਦਾ ਕੰਮ ਕਰਨਾ ਅਤੇ ਇੱਕ ਬਦਲਵਾਂ ਮੀਡੀਆ ਖੜ੍ਹਾ ਕਰਨ ਦੀ ਕੋਸ਼ਿਸ਼, ਇਹ ਮੈਨੂੰ ਸਹੀ ਲੱਗੇ ਅਤੇ ਮੈਨੂੰ ਲੱਗਦਾ ਹੈ ਕਿ ਅੱਜ ਇਸ ਤਰ੍ਹਾਂ ਦਾ ਬਦਲਵਾਂ ਮੀਡੀਆ ਖੜ੍ਹਾ ਕਰਨ ਦੀ ਬਹੁਤ ਲੋੜ ਹੈ ਕਿਉੰਕਿ ਅੱਜ ਜੋ ਮੁੱਖਧਾਰਾ ਦਾ ਮੀਡੀਆ ਹੈ ਉਹ ਜਨਤਾ ਦੇ ਅਸਲ ਮੁੱਦਿਆਂ ਤੋਂ ਤਾਂ ਜਨਤਾ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਹੀ ਹੈ, ਨਾਲ਼ ਹੀ ਲੋਕਾਂ ਨੂੰ ਜਾਤ ਧਰਮ ਦੇ ਨਾਂ ਤੇ ਭੜਕਾਉਣ ਦਾ ਕੰਮ ਵੀ ਕਰਦਾ ਹੈ ਇਸ ਕਰਕੇ ਬਿਗਲਜਿਹੇ ਲੋਕਪੱਖੀ ਅਖ਼ਬਾਰ ਦੀ ਅੱਜ ਬਹੁਤ ਲੋੜ ਹੈ ਇਸ ਅੰਕ ਦੇ ਲੇਖਾਂ ਵਿੱਚ ਮੈਨੂੰ ਖ਼ਾਸ ਤੌਰ ਤੇ ਕਾਤਿਆਇਨੀ ਦੁਆਰਾ ਕਲਾ ਉੱਤੇ ਲਿਖਿਆ ਗਿਆ ਲੇਖ ਬਹੁਤ ਪਸੰਦ ਆਇਆ ਇਸ ਵਿੱਚ ਕਲਾ, ਕਲਾਕਾਰ ਅਤੇ ਯਥਾਰਥ ਦੇ ਦਵੰਦ ਨੂੰ ਕਾਫ਼ੀ ਵਧੀਆ ਤਰੀਕੇ ਨਾਲ਼ ਦਰਸਾਇਆ ਗਿਆ ਹੈ ਫਿਲੀਸਤੀਨ ਦੇ ਉੱਤੇ ਲਿਖੇ ਲੇਖ ਤੋਂ ਵੀ ਮੈਂ ਕਾਫ਼ੀ ਕੁਝ ਜਾਣਿਆ ਇਸ ਅੰਕ ਵਿੱਚ ਆਇਆ ਇਨਕਲਾਬੀ ਮਜ਼ਦੂਰ ਸਿੱਖਿਆ ਲੜੀਦਾ ਪਹਿਲਾ ਭਾਗ ਵੀ ਮੈਨੂੰ ਬਹੁਤ ਪਸੰਦ ਆਇਆ ਇਸ ਵਿਚ ਮਾਰਕਸਵਾਦੀ ਰਾਜਨੀਤਿਕ ਅਰਥਸ਼ਾਸਤਰ ਨੂੰ ਕਾਫ਼ੀ ਆਸਾਨ ਅਤੇ ਸਟੀਕ ਤਰੀਕੇ ਨਾਲ਼ ਸਮਝਾਇਆ ਗਿਆ ਹੈ ਅੱਜ ਦੇ ਸਮੇਂ ਵਿੱਚ ਇਹ ਇੱਕ ਕਾਫ਼ੀ ਜ਼ਰੂਰੀ ਪਹਿਲ ਹੈ, ਜੋ ਕਿ ਮਜ਼ਦੂਰਾਂਮਿਹਨਤਕਸ਼ਾਂ ਨੂੰ ਮਾਰਕਸਵਾਦੀ ਵਿਗਿਆਨ ਤੋਂ ਜਾਣੂ ਕਰਵਾਉਣ ਦਾ ਕੰਮ ਕਰਦੀ ਹੈ ਮਜ਼ਦੂਰ ਬਿਗਲਨੂੰ ਮੈਂ ਪਹਿਲਾਂ ਵੀ ਹਿੰਦੀ ਵਿੱਚ ਪੜ੍ਹਦਾ ਰਿਹਾ ਹਾਂ, ਅਤੇ ਇਹ ਕਾਫ਼ੀ ਖ਼ੁਸ਼ੀ ਦੀ ਗੱਲ ਹੈ ਕਿ ਬਿਗਲਹੁਣ ਪੰਜਾਬੀ ਵਿੱਚ ਵੀ ਛਪਣ ਲਗ ਗਿਆ ਹੈ ਇਸ ਲਈ ਪੂਰੀ ਬਿਗਲ ਟੀਮਨੂੰ ਮੁਬਾਰਕਬਾਦ ਬਿਗਲਦੇ ਪ੍ਰਚਾਰਪ੍ਰਸਾਰ ਵਿੱਚ ਮੈਂ ਵੀ ਆਪਣੀ ਹਰ ਸੰਭਵ ਕੋਸ਼ਿਸ਼ ਕਰਦਾ ਰਹਾਂਗਾ ਉਮੀਦ ਕਰਦਾ ਹਾਂ ਕਿ ਅੱਗੇ ਵੀ ਬਿਗਲਦੇ ਪਾਠਕਾਂ ਨੂੰ ਪੜ੍ਹਨ ਲਈ ਇਸਦੇ ਜਾਣਕਾਰੀ ਭਰਪੂਰ ਲੇਖ ਮਿਲ਼ਦੇ ਰਹਿਣਗੇ

ਸਤਿੰਦਰ, ਪਟਿਆਲਾ

ਮਜ਼ਦੂਰ ਬਿਗੁਲ: ਮਿਹਨਤਕਸ਼ ਲੋਕਾਂ ਲਈ ਬਹੁਤ ਹੀ ਸਾਰਥਕ ਉਪਰਾਲਾ

ਮੈਂ ਕਿੱਤੇ ਵਜੋਂ ਦੁਕਾਨਦਾਰ ਹਾਂ ਪਿਛਲੇ ਦਿਨੀਂ ਇੱਕ ਅਧਿਆਪਕ ਮਿੱਤਰ ਨੇ ਬਿਗਲਅਖ਼ਬਾਰ ਪੜ੍ਹਨ ਲਈ ਦਿੱਤਾ ਮੈਂ ਅਕਸਰ ਹੀ ਆਪਣੀ ਮਿੱਤਰ ਮੰਡਲੀ ਗੱਲ ਕਰਦਾ ਰਹਿੰਦਾ ਹਾਂ ਕਿ ਮਿਹਨਤਕਸ਼ ਜਨਤਾ ਦੀ ਗੱਲ ਕਰਨ ਵਾਲ਼ੇ ਅਖ਼ਬਾਰਾਂਮੈਗ਼ਜ਼ੀਨਾਂ ਤੇ ਸਾਹਿਤ ਦੀ ਅੱਜ ਬਹੁਤ ਘਾਟ ਹੈ ਮਜ਼ਦੂਰ ਬਿਗਲਅਖ਼ਬਾਰ ਇਸ ਦਿਸ਼ਾ ਵਿੱਚ ਬਹੁਤ ਹੀ ਸਾਰਥਕ ਉਪਰਾਲਾ ਹੈ ਮੈਂ ਬਿਗਲ ਅਖ਼ਬਾਰ ਦੀ ਸਮੁੱਚੀ ਟੀਮ ਨੂੰ ਇਸ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ ਇਸ ਵਿੱਚ ਪ੍ਰਕਾਸ਼ਿਤ ਲੇਖ ਬਹੁਤ ਸੌਖੀ ਭਾਸ਼ਾ ਵਿੱਚ ਲੋਕਾਂ ਦੀ ਗੱਲ ਕਰਦੇ ਹਨ ਪਹਿਲੇ ਬੁਲੇਟਿਨ ਵਿੱਚ ਮਜ਼ਦੂਰ ਸਿੱਖਿਆ ਲੜੀ ਬਹੁਤ ਹੀ ਸਰਲ ਢੰਗ ਨਾਲ਼ ਪੂੰਜੀਪਤੀਆਂ ਦੁਆਰਾ ਕੀਤੀ ਜਾਂਦੀ ਮਜ਼ਦੂਰੀ ਦੀ ਲੁੱਟ ਉੱਤੇ ਚਾਨਣ ਪਾਉਂਦੀ ਹੈ ਇਸ ਤੋਂ ਇਲਾਵਾ ਇਸ ਅੰਕ ਵਿੱਚ ਕਲਾ ਅਤੇ ਸਾਹਿਤ ਬਾਰੇ, ਇਸਰਾਇਲ ਦੁਆਰਾ ਫ਼ਲਸਤੀਨੀ ਜ਼ਮੀਨ ਉੱਪਰ ਕੀਤੇ ਨਿਹੱਕੇ ਕਬਜ਼ੇ ਅਤੇ ਫ਼ਲਸਤੀਨੀ ਅਵਾਮ ਦੀ ਨਸਲਕੁਸ਼ੀ ਬਾਰੇ, ਫ਼ੌਜਦਾਰੀ ਕਾਨੂੰਨਾਂ ਅਤੇ ਕਿਰਤ ਕਾਨੂੰਨਾਂ ਦੇ ਲੋਕ ਵਿਰੋਧੀ ਖ਼ਾਸੇ ਬਾਰੇ ਬਹੁਤ ਜਾਣਕਾਰੀ ਭਰਪੂਰ ਲੇਖ ਪੜ੍ਹਨ ਨੂੰ ਮਿਲ਼ੇ ਫ਼ਲਸਤੀਨੀ ਕਵਿਤਾਵਾਂ ਵੀ ਬਹੁਤ ਸ਼ਾਨਦਾਰ ਹਨ ਇਸ ਬੇਹੱਦ ਜ਼ਰੂਰੀ ਪਹਿਲ ਲਈ ਬਹੁਤਬਹੁਤ ਮੁਬਾਰਕਬਾਦ ਅਗਲੇ ਅੰਕ ਦੀ ਉਡੀਕ ਰਹੇਗੀ

ਬੂਟਾ ਰਾਮ, ਮਾਨਸਾ



ਮਜ਼ਦੂਰ ਬਿਗਲ ਫ਼ਰਵਰੀ-ਮਾਰਚ-ਅਪ੍ਰੈਲ 2025