‘ਮਜ਼ਦੂਰ ਬਿਗਲ’ ਬਾਰੇ

‘ਮਜ਼ਦੂਰ ਬਿਗਲ’ ਦਾ ਸਰੂਪ, ਉਦੇਸ਼ ਅਤੇ ਜ਼ਿੰਮੇਵਾਰੀਆਂ

 

  1. ‘ਮਜ਼ਦੂਰ ਬਿਗਲ’ ਵਿਆਪਕ ਕਿਰਤੀ ਅਬਾਦੀ ਵਿੱਚ ਇੱਕ ਇਨਕਲਾਬੀ ਅਧਿਆਪਕ ਅਤੇ ਸਿਆਸੀ ਪ੍ਰਚਾਰਕ ਵਜੋਂ ਕੰਮ ਕਰੇਗਾ। ਇਹ ਮਜ਼ਦੂਰਾਂ ਵਿੱਚ ਇਨਕਲਾਬੀ ਵਿਗਿਆਨਕ ਵਿਚਾਰਧਾਰਾ ਦਾ ਪ੍ਰਚਾਰ ਕਰੇਗਾ ਅਤੇ ਸੱਚੇ ਪ੍ਰੋਲਤਾਰੀ ਸੱਭਿਆਚਾਰ ਦਾ ਪ੍ਰਚਾਰ ਕਰੇਗਾ। ਇਹ ਮਜ਼ਦੂਰ ਜਮਾਤ ਨੂੰ ਸੰਸਾਰ ਦੇ ਇਨਕਲਾਬਾਂ ਦੇ ਇਤਿਹਾਸ ਅਤੇ ਸਿੱਖਿਆਵਾਂ, ਸਾਡੇ ਦੇਸ਼ ਦੇ ਜਮਾਤੀ ਸੰਘਰਸ਼ਾਂ ਅਤੇ ਮਜ਼ਦੂਰ ਲਹਿਰ ਦੇ ਇਤਿਹਾਸ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਏਗਾ ਅਤੇ ਸਰਮਾਏਦਾਰਾ ਪ੍ਰਬੰਧ ਦੁਆਰਾ ਵਿਆਪਕ ਪੱਧਰ ਉੱਤੇ ਲੋਕਾਈ ਦਰਮਿਆਨ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੇ ਕੂੜ-ਪ੍ਰਚਾਰ ਦਾ ਪਰਦਾਚਾਕ ਕਰੇਗਾ।
  2. ‘ਮਜ਼ਦੂਰ ਬਿਗਲ’ ਭਾਰਤੀ ਇਨਕਲਾਬ ਦੇ ਸਰੂਪ, ਰਾਹ ਅਤੇ ਸਮੱਸਿਆਵਾਂ ਬਾਰੇ ਇਨਕਲਾਬੀ ਕਮਿਊਨਿਸਟ ਧਿਰਾਂ ਦਰਮਿਆਨ ਚੱਲ ਰਹੀਆਂ ਬਹਿਸਾਂ ਨੂੰ ਨਿਯਮਿਤ ਤੌਰ ‘ਤੇ ਪ੍ਰਕਾਸ਼ਤ ਕਰੇਗਾ। ‘ਮਜ਼ਦੂਰ ਬਿਗਲ’ ਦੇਸ਼ ਅਤੇ ਦੁਨੀਆਂ ਦੀਆਂ ਸਿਆਸੀ ਘਟਨਾਵਾਂ ਅਤੇ ਆਰਥਕ ਸਥਿਤੀਆਂ ਦਾ ਸਹੀ ਵਿਸ਼ਲੇਸ਼ਣ ਕਰਕੇ ਮਜ਼ਦੂਰ ਜਮਾਤ ਨੂੰ ਜਾਗਰੂਕ ਕਰਨ ਦਾ ਕੰਮ ਕਰੇਗਾ।
  3. ‘ਮਜ਼ਦੂਰ ਬਿਗਲ’ ਲਗਾਤਾਰ ਅਜਿਹੀਆਂ ਬਹਿਸਾਂ ਅਤੇ ਵਿਚਾਰ-ਚਰਚਾਵਾਂ ਚਲਾਉਂਦਾ ਰਹੇਗਾ ਤਾਂ ਜੋ ਸਾਡੇ ਕਿਰਤੀ ਲੋਕ ਸਿਆਸੀ ਸਿੱਖਿਆ ਪ੍ਰਾਪਤ ਕਰਨ ਅਤੇ ਸਹੀ ਲਾਈਨ ਦੀ ਸੂਝ-ਸਮਝ ਨਾਲ਼ ਲੈਸ ਹੋ ਕੇ ਇਨਕਲਾਬੀ ਪਾਰਟੀ ਬਣਾਉਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋ ਸਕਣ ਅਤੇ ਅਮਲ ਵਿੱਚ ਸਹੀ ਸਿਆਸੀ ਲੀਹ ਦੀ ਪੁਸ਼ਟੀ ਦਾ ਅਧਾਰ ਤਿਆਰ ਕੀਤਾ ਜਾ ਸਕੇ।
  4. ‘ਮਜ਼ਦੂਰ ਬਿਗਲ’ ਮਜ਼ਦੂਰ ਜਮਾਤ ਦਰਮਿਆਨ ਸਿਆਸੀ ਪ੍ਰਚਾਰ ਅਤੇ ਸਿੱਖਿਆ ਦੀ ਕਾਰਵਾਈ ਚਲਾਉਂਦਿਆਂ ਉਸ ਨੂੰ ਪ੍ਰੋਲਤਾਰੀ ਇਨਕਲਾਬ ਦੇ ਇਤਿਹਾਸਕ ਮਿਸ਼ਨ ਤੋਂ ਜਾਣੂ ਕਰਵਾਏਗਾ, ਉਸ ਨੂੰ ਆਰਥਕ ਸੰਘਰਸ਼ਾਂ ਦੇ ਨਾਲ਼-ਨਾਲ਼ ਸਿਆਸੀ ਹੱਕਾਂ ਲਈ ਵੀ ਲੜਨਾ ਸਿਖਾਏਗਾ, ਮਜ਼ਦੂਰਾਂ ਨੂੰ ਦੁਆਨੀ-ਚੁਆਨੀਵਾਦੀ ਨਕਲੀ ਕਮਿਊਨਿਸਟਾਂ ਅਤੇ ਸਰਮਾਏਦਾਰਾ ਪਾਰਟੀਆਂ ਦੇ ਪਿਛਲੱਗੂਆਂ ਜਾਂ ਵਿਅਕਤੀਵਾਦੀ-ਅਰਥਵਾਦੀ ਟ੍ਰੇਡ ਯੂਨੀਅਨਾਂ ਤੋਂ ਸੁਚੇਤ ਕਰਦਿਆਂ ਹੋਇਆਂ ਉਸ ਨੂੰ ਹਰ ਤਰ੍ਹਾਂ ਦੇ ਅਰਥਵਾਦ ਅਤੇ ਸੁਧਾਰਵਾਦ ਨਾਲ਼ ਲੜਨਾ ਸਿਖਾਏਗਾ ਅਤੇ ਉਸ ਨੂੰ ਸੱਚੀ ਇਨਕਲਾਬੀ ਚੇਤਨਾ ਨਾਲ਼ ਲੈਸ ਕਰੇਗਾ। ਇਹ ਪ੍ਰੋਲੇਤਾਰੀ ਸਫ਼ਾਂ ਵਿੱਚੋਂ ਇਨਕਲਾਬੀ ਭਰਤੀ ਦੇ ਕੰਮ ਵਿੱਚ ਸਹਿਯੋਗੀ ਬਣੇਗਾ।
  5. ਮਜ਼ਦੂਰ ਜਮਾਤ ਦਾ ਇਨਕਲਾਬੀ ਅਧਿਆਪਕ, ਪ੍ਰਚਾਰਕ ਅਤੇ ਬੁਲਾਰਾ ਹੋਣ ਦੇ ਨਾਲ਼-ਨਾਲ਼ ‘ਮਜ਼ਦੂਰ ਬਿਗਲ’ ਇੱਕ ਇਨਕਲਾਬੀ ਜੱਥੇਬੰਦਕ ਅਤੇ ਅੰਦੋਲਨਕਾਰੀ ਭੂਮਿਕਾ ਵੀ ਨਿਭਾਏਗਾ।

ਸਾਡੇ ਬਾਰੇ

‘ਮਜ਼ਦੂਰ ਬਿਗਲ’ ਦੇਸ਼ ਦੀ ਉਸ 80 ਕਰੋੜ ਮਿਹਨਤਕਸ਼ ਆਬਾਦੀ ਦੀ ਆਵਾਜ਼ ਹੈ ਜੋ ਮੁੱਖ‍‍‍‍ਧਾਰਾ ਦੇ ਮੀਡੀਆ ਤੋਂ ਅਣਡਿੱਠੀ ਰਹਿ ਜਾਂਦੀ ਹੈ। ਇਹ ਸਾਡੇ ਸਾਹਮਣੇ ਮਿਹਨਤਕਸ਼ ਜਨਤਾ ਦੀ ਜ਼ਿੰਦਗੀ, ਸੁਪਨੇ ਅਤੇ ਸੰਘਰਸ਼ ਲਿਆਉਂਦਾ ਹੈ ਅਤੇ ਇਸ ਘੁੱਟਣ ਵਾਲੇ, ਅਨਿਆਂਪੂਰਨ ਸਮਾਜਕ ਪ੍ਰਬੰਧ ਦਾ ਇੱਕ ਵਿਕਲਪ ਪੇਸ਼ ਕਰਦਾ ਹੈ। ਇਹ ਮਿਹਨਤਕਸ਼ ਲੋਕਾਂ, ਸੰਵੇਦਨਸ਼ੀਲ ਨੌਜਵਾਨਾਂ ਅਤੇ ਸਚੇਤ ਨਾਗਰਿਕਾਂ ਨੂੰ ਆਪਣੇ ਹੱਕਾਂ ਲਈ ਲੜਨ ਅਤੇ ਉਹਨਾਂ ਨੂੰ ਜਿੱਤਣ ਲਈ ਲੋੜੀਂਦਾ ਗਿਆਨ ਅਤੇ ਸਮਝ ਦੇਣ ਦੀ ਕੋਸ਼ਿਸ਼ ਕਰਦਾ ਹੈ।
ਇਹ ਦੇਸ਼ ਅਤੇ ਦੁਨੀਆ ਵਿੱਚ ਹੋ ਰਹੀਆਂ ਮਹੱਤਵਪੂਰਨ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਘਟਨਾਵਾਂ ਅਤੇ ਰੁਝਾਨਾਂ ਦਾ ਵਿਸ਼ਲੇਸ਼ਣ ਪੇਸ਼ ਕਰਦਾ ਹੈ। ਇਹ ਸਾਹਿਤਕ ਅਤੇ ਵਿਚਾਰਧਾਰਾਤਮਕ ਲੇਖ ਵੀ ਪੇਸ਼ ਕਰਦਾ ਹੈ, ਜੋ ਨਿਰਾਸ਼ਾ ਦੇ ਘਨੇਰੇ ਬੱਦਲਾਂ ਨੂੰ ਦੂਰ ਕਰਦੇ ਹਨ ਅਤੇ ਇੱਕ ਬਿਹਤਰ ਦੁਨੀਆ ਲਈ ਆਸ ਅਤੇ ਹੌਸਲਾ ਪੈਦਾ ਕਰਦੇ ਹਨ।
ਜੇ ਤੁਸੀਂ ਹਰ ਮਹੀਨੇ ‘ਮਜ਼ਦੂਰ ਬਿਗਲ’
ਪ੍ਰਾਪਤ ਨਹੀਂ ਕਰ ਰਹੇ, ਤਾਂ ਤੁਸੀਂ ਇਸ ਮਹਾਨ ਦੇਸ਼ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਨਾਲ ਜੁੜੇ ਬਹੁਤ ਹੀ ਮਹੱਤਵਪੂਰਨ ਪੱਖਾਂ ਨੂੰ ਜਾਣਨ ਤੋਂ ਆਪਣੇ ਆਪ ਨੂੰ ਵੰਚਿਤ ਕਰ ਰਹੇ ਹੋ।

‘ਮਜ਼ਦੂਰ ਬਿਗਲ’ ਨਿਯਮਤ ਪ੍ਰਾਪਤੀਆਂ ਲਈ ਸਾਡੇ ਨਾਲ ਸੰਪਰਕ ਕਰੋ:

ਫ਼ੋਨ/ਵੌਟਸਐਪ: 8699630308, 9888080820

ਪਤਾ: ਇਨਜਿੰਦਰ ਸਿੰਘ, ਸ਼ਿਵਮ ਕਲੋਨੀ, ਗਲੀ ਨੰਬਰ – 5, ਨੇੜੇ ਨਾਨਕਿਆਣਾ ਚੌਂਕ, ਸੰਗਰੂਰ, 148001

ਈਮੇਲ: punjabi.mazdoorbigul@gmail.com

About Us

Mazdoor Bigul is the voice of the 800 million toiling population of our country which remains unseen by the mainstream media. It brings before us the lives, dreams and struggles of the toiling masses and presents an alternative to this suffocating, unjust social order before the working people, sensitive youth and conscious citizens. It strives to arm them with the necessary knowledge and understanding to fight for and win their rights.

It exposes the camouflaging and whitewashing of reality by the corporate media and presents a truthful analysis of important economic-social-political events and trends in the country and world.  It introduces them to literary and ideological writings that drive away gloomy clouds of despair and instill hope and courage to strive for a better world. You are depriving yourself from knowing extremely important aspects of the past, present and future of this great country if you are not getting Mazdoor Bigul each month.

To get ‘Mazdoor Bigul’ regularly, contact us:

Phone/Whatsapp: 8699630308, 9888080820

Address: Injinder Singh, Shivam Colony, Street No. 5, Near Nankiyana Chowk, Sangrur, 148001

Email: punjabi.mazdoorbigul@gmail.com