ਸੱਤਵਾਂ ਕੌਮਾਂਤਰੀ ਅਰਵਿੰਦ ਯਾਦਗਾਰੀ ਸੈਮੀਨਾਰਹੈਦਰਾਬਾਦ ਵਿੱਚ ਪੂਰਾ ਹੋਇਆ!

ਫ਼ਾਸੀਵਾਦ ਦੀ ਸਹੀ ਸਮਝ ਲੈ ਕੇ ਇਸ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਲਿਆ ਗਿਆ ਅਹਿਦ!

ਲੰਘੇ 29 ਦਸੰਬਰ 2024 ਤੋਂ 2 ਜਨਵਰੀ 2025 ਦਰਮਿਆਨ ’21ਵੀਂ ਸਦੀ ਵਿੱਚ ਫ਼ਾਸੀਵਾਦ : ਲਗਾਤਾਰਤਾ ਅਤੇ ਤਬਦੀਲੀ ਦੇ ਤੱਤ ਅਤੇ ਮੌਜੂਦਾ ਪ੍ਰੋਲੇਤਾਰੀ ਯੁੱਧਨੀਤੀ ਦਾ ਸਵਾਲ ਵਿਸ਼ੇ ਤੇ ਸੱਤਵਾਂ ਕੌਮਾਂਤਰੀ ਅਰਵਿੰਦ ਯਾਦਗਾਰੀ ਸੈਮੀਨਾਰ ਹੈਦਰਾਬਾਦ ਵਿੱਚ ਸੰਪੰਨ ਹੋਇਆਅਰਵਿੰਦ ਯਾਦਗਾਰੀ ਟਰੱਸਟ ਦੁਆਰਾ ਕਰਵਾਏ ਗਏ ਇਸ ਸੈਮੀਨਾਰ ਵਿੱਚ 400 ਤੋਂ ਵਧੇਰੇ ਲੋਕਾਂ ਨੇ ਹਿੱਸਾ ਲਿਆਇਸ ਸੈਮੀਨਾਰ ਵਿੱਚ ਕਈ ਕਮਿਊਨਿਸਟ ਸੰਗਠਨਾਂ, ਗਰੁੱਪਾਂ, ਸਿਆਸੀ ਕਾਰਕੁੰਨਾਂ, ਮਾਰਕਸਵਾਦੀ ਬੁੱਧੀਜੀਵੀਆਂ, ਖੋਜਾਰਥੀਆਂ ਅਤੇ ਲੇਖਕਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀਆਂਨੌਜਵਾਨਾਂ ਨੇ ਹਿੱਸਾ ਲਿਆਸੈਮੀਨਾਰ ਵਿੱਚ ਨੇਪਾਲ, ਅਮਰੀਕਾ, ਆਸਟ੍ਰੇਲੀਆ, ਜਰਮਨੀ ਆਦਿ ਦੇਸ਼ਾਂ ਤੋਂ ਵੀ ਕਈ ਲੋਕ ਸ਼ਾਮਲ ਹੋਏਇਸ ਸੈਮੀਨਾਰ ਵਿੱਚ ਪ੍ਰਬੰਧਕਾਂ ਵੱਲੋਂ ਪੜ੍ਹੇ ਗਏ ਪੰਜ ਪਰਚਿਆਂ ਸਹਿਤ ਕੁੱਲ ਦਸ ਪਰਚੇ ਪੜ੍ਹੇ ਗਏਵੱਖਵੱਖ ਸੰਗਠਨਾਂ, ਗਰੁੱਪਾਂ ਅਤੇ ਵਿਅਕਤੀਆਂ ਨੇ ਫ਼ਾਸੀਵਾਦ ਤੇ ਆਪਣੀ ਸਮਝਦਾਰੀ ਰੱਖਦਿਆਂ ਹੋਇਆਂ ਬਹਿਸਮੁਬਾਹਸੇ ਵਿੱਚ ਹਿੱਸਾ ਲਿਆ ਅਤੇ ਪੰਜ ਦਿਨਾਂ ਤੱਕ ਸਿਆਸੀ ਵਿਚਾਰਵਟਾਂਦਰੇ ਦਾ ਸਿਲਸਿਲਾ ਜਾਰੀ ਰੱਖਿਆ

ਸਾਡੇ ਦੇਸ਼ ਦੇ ਕਮਿਊਨਿਸਟ ਅੰਦੋਲਨ ਵਿੱਚ ਫ਼ਾਸੀਵਾਦ ਦੀ ਸਮਝ ਨੂੰ ਲੈ ਕੇ ਆਮ ਤੌਰ ਤੇ ਕਾਫ਼ੀ ਸਾਰੇ ਭਰਮਭੁਲੇਖੇ ਮੌਜੂਦ ਹਨਕਈ ਸੰਗਠਨ ਅਤੇ ਗਰੁੱਪ 20ਵੀਂ ਸਦੀ ਦੇ ਫ਼ਾਸੀਵਾਦ ਦੇ ਹੂਬਹੂ ਦੁਹਰਾਅ ਦੀ ਉਮੀਦ ਕਰ ਰਹੇ ਹਨ ਤਾਂ ਕਈ ਅਜਿਹੇ ਹਨ ਜੋ ਮੌਜੂਦ ਸੱਤਾ ਨੂੰ ਫ਼ਾਸੀਵਾਦੀ ਤਾਂ ਆਖਦੇ ਹਨ ਪਰ ਉਹਨਾਂ ਵਿੱਚ ਫ਼ਾਸੀਵਾਦ ਨੂੰ ਲੈ ਕੇ ਸਪਸ਼ਟ ਸਮਝਦਾਰੀ ਦੀ ਕਮੀ ਹੈ ਅਤੇ ਉਹ ਫ਼ਾਸੀਵਾਦ ਨਾਲ਼ ਲੜਨ ਲਈ 20ਵੀਂ ਸਦੀ ਵਿੱਚ ਅਪਣਾਈਆਂ ਗਈਆਂ ਯੁੱਧਨੀਤੀਆਂ ਤੋਂ ਅੱਗੇ ਨਹੀਂ ਵਧ ਪਾ ਰਹੇ ਹਨਅਜਿਹੇ ਵਿੱਚ, ਭਾਰਤ ਦੇ ਕਮਿਊਨਿਸਟ ਅੰਦੋਲਨ ਵਿੱਚ ਅਰਵਿੰਦ ਯਾਦਗਾਰੀ ਟਰੱਸਟ ਦੁਆਰਾ ਆਯੋਜਿਤ ਇਹ ਸੈਮੀਨਾਰ ਇੱਕ ਰਾਹਦਰਸਾਵੇ ਦੇ ਰੂਪ ਵਿੱਚ ਉਹਨਾਂ ਸਾਰੇ ਲੋਕਾਂ ਲਈ ਮਦਦਗਾਰ ਰਿਹਾ ਜੋ ਫ਼ਾਸੀਵਾਦ ਨੂੰ ਸਮਝਣ ਅਤੇ ਉਸ ਦੇ ਖ਼ਿਲਾਫ਼ ਸਹੀ ਪ੍ਰੋਲੇਤਾਰੀ ਯੁੱਧਨੀਤੀ ਬਣਾਉਣ ਦੇ ਕੰਮ ਵਿੱਚ ਜੁਟੇ ਹੋਏ ਹਨਸੱਤਵੇਂ ਕੌਮਾਂਤਰੀ ਅਰਵਿੰਦ ਯਾਦਗਾਰੀ ਸੈਮੀਨਾਰ ਲਈ ਪ੍ਰਸਿੱਧ ਤੇਲਗੂ ਲੇਖਕਾ ਰੰਗਨਾਇਕੰਮਾ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਤੀਸਤਾ ਸੀਤਲਵਾੜ ਵੱਲੋਂ ਆਏ ਸਮਰਥਨ ਸੁਨੇਹਿਆਂ ਨੂੰ ਪੜ੍ਹ ਕੇ ਸੁਣਾਇਆ ਗਿਆ ਜਿਸ ਵਿੱਚ ਉਹਨਾਂ ਨੇ ਅੱਜ ਦੇ ਸਭ ਤੋਂ ਭੱਖਦੇ ਸਵਾਲ ਉੱਤੇ ਰੱਖੇ ਗਏ ਇਸ ਵਿਚਾਰਵਟਾਂਦਰੇ ਲਈ ਪ੍ਰਬੰਧਕਾਂ ਅਤੇ ਸ਼ਮੂਲੀਅਤ ਕਰਨ ਵਾਲ਼ਿਆਂ ਨੂੰ ਵਧਾਈ ਦਿੰਦਿਆਂ ਆਪਣੇ ਸੁਝਾਅ ਸਾਂਝੇ ਕੀਤੇ

ਸੈਮੀਨਾਰ ਦੇ ਪਹਿਲੇ ਦਿਨ ਦੀ ਸ਼ੁਰੂਆਤ ਕਾਮਰੇਡ ਅਰਵਿੰਦ ਅਤੇ ਕਾਮਰੇਡ ਮੀਨਾਕਸ਼ੀ ਦੀ ਤਸਵੀਰ ਉੱਤੇ ਫੁੱਲ ਭੇਂਟ ਕਰਦਿਆਂ ਹੋਇਆਂ ਇਨਕਲਾਬੀ ਨਾਅਰਿਆਂ ਅਤੇ ਗੀਤਾਂ ਨਾਲ਼ ਹੋਈਉਸ ਤੋਂ ਬਾਅਦ ਅਰਵਿੰਦ ਯਾਦਗਾਰੀ ਟਰੱਸਟ ਵੱਲੋਂ ਕਾਮਰੇਡ ਸੱਤਿਅਮ ਨੇ ਅਰਵਿੰਦ ਯਾਦਗਾਰੀ ਟਰੱਸਟ ਨਾਲ਼ ਇੱਕ ਸੰਖੇਪ ਜਾਣਪਛਾਣ ਕਰਵਾਈਉਨ੍ਹਾਂ ਹੁਣ ਤੱਕ ਕਰਵਾਏ ਗਏ ਛੇ ਅਰਵਿੰਦ ਯਾਦਗਾਰੀ ਸੈਮੀਨਾਰਾਂ ਬਾਰੇ ਦੱਸਦਿਆਂ ਹੋਇਆਂ ਟਰੱਸਟ ਦੇ ਗਠਨ, ਉਦੇਸ਼ਾਂ ਅਤੇ ਇਸ ਦੇ ਤਹਿਤ ਹੋਣ ਵਾਲ਼ੇ ਸਟੱਡੀ ਸਰਕਲਾਂ, ਲੈਕਚਰਾਂ ਅਤੇ ਪ੍ਰਕਾਸ਼ਨਾਂ ਦਾ ਬਿਓਰਾ ਪੇਸ਼ ਕੀਤਾਉਨ੍ਹਾਂ ਇਸ ਸੈਮੀਨਾਰ ਦੀ ਲੋੜ ਨੂੰ ਰੇਖਾਂਕਿਤ ਕਰਦਿਆਂ ਹੋਇਆ ਕਿਹਾ ਕਿ ਫ਼ਾਸੀਵਾਦ ਦੇ ਖ਼ਾਸੇ ਨੂੰ ਸਮਝਦਿਆਂ ਹੋਇਆਂ ਉਸ ਵਿਰੁੱਧ ਕਾਰਗਰ ਪ੍ਰੋਲੇਤਾਰੀ ਯੁੱਧਨੀਤੀ ਅਤੇ ਆਮ ਦਾਅਪੇਚ ਵਿਕਸਤ ਕਰਨ ਦਾ ਕੰਮ ਕੇਂਦਰੀ ਮਹੱਤਵ ਰੱਖਣ ਵਾਲ਼ਾ ਬੁਨਿਆਦੀ ਸਿਆਸੀ ਮਸਲਾ ਹੈਕਾਮਰੇਡ ਸੱਤਿਅਮ ਨੇ ਬਹਿਸਮੁਬਾਹਸੇ ਦੀ ਮਾਰਕਸਵਾਦੀ ਪਰੰਪਰਾ ਨੂੰ ਸਥਾਪਤ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ ਅਤੇ ਆਉਣ ਵਾਲ਼ੇ ਪੰਜ ਦਿਨਾਂ ਤੱਕ ਪੇਸ਼ ਕੀਤੇ ਜਾਣ ਵਾਲ਼ੇ ਪਰਚਿਆਂ ਦਾ ਸਵਾਗਤ ਕੀਤਾ

ਸੈਮੀਨਾਰ ਵਿੱਚ ਕੇਂਦਰੀ ਪਰਚੇ ’21ਵੀਂ ਸਦੀ ਵਿੱਚ ਫ਼ਾਸੀਵਾਦ : ਲਗਾਤਾਰਤਾ ਅਤੇ ਤਬਦੀਲੀ ਦੇ ਤੱਤ ਨੂੰ ਮਜ਼ਦੂਰ ਬਿਗਲਅਖ਼ਬਾਰ ਦੇ ਸੰਪਾਦਕ ਅਭਿਨਵ ਸਿਨਹਾ ਦੁਆਰਾ ਪੇਸ਼ ਕੀਤਾ ਗਿਆਆਪਣੇ ਪਰਚੇ ਵਿੱਚ ਅਭਿਨਵ ਨੇ ਦੱਸਿਆ ਕਿ ਫ਼ਾਸੀਵਾਦ ਕੋਈ ਆਮ ਅਤੇ ਸਧਾਰਨ ਧੁਰ ਸੱਜੇਪੱਖੀ ਬੁਰਜੂਆ ਪ੍ਰਤੀਕਿਰਿਆ ਨਹੀਂ ਹੈ, ਸਗੋਂ ਇਹ ਇੱਕ ਖ਼ਾਸ ਤਰ੍ਹਾਂ ਦੀ ਧੁਰ ਸੱਜੇਪੱਖੀ ਸਰਮਾਏਦਾਰਾ ਪ੍ਰਤੀਕਿਰਿਆ ਦਾ ਰੂਪ ਹੈ ਜਿਸ ਦੀ ਪਛਾਣ ਇੱਕ ਖ਼ਾਸ ਤਰ੍ਹਾਂ ਦੀ ਫ਼ਾਸੀਵਾਦੀ ਵਿਚਾਰਧਾਰਾ, ਇੱਕ ਖ਼ਾਸ ਕਿਸਮ ਦੇ ਕਾਡਰ ਅਧਾਰਤ ਸੰਗਠਨ ਅਤੇ ਨਿੱਕਬੁਰਜੁਆ ਜਮਾਤਾਂ ਦੇ ਇੱਕ ਜੱਥੇਬੰਦ ਪਿਛਾਖੜੀ ਅੰਦੋਲਨ ਤੋਂ ਹੁੰਦੀ ਹੈਉਨ੍ਹਾਂ ਫ਼ਾਸੀਵਾਦ ਦੇ ਆਮ ਚਰਿੱਤਰਕ ਲੱਛਣਾਂ ਨੂੰ ਸਪਸ਼ਟ ਕਰਦਿਆਂ ਹੋਇਆਂ ਦਿਖਾਇਆ ਕਿ ਫ਼ਾਸੀਵਾਦ ਕਿਸ ਤਰਾਂ ਧੁਰ ਸੱਜੇਪੱਖੀ ਪ੍ਰਤੀਕਿਰਿਆ ਦੇ ਹੋਰਨਾਂ ਰੂਪਾਂ ਤੋਂ ਵੱਖ ਹੈਸਾਮਰਾਜਵਾਦ ਦੇ ਨਵਉਦਾਰਵਾਦੀ ਦੌਰ ਵਿੱਚ ਸਰਮਾਏਦਾਰੀ ਦੇ ਢੰਗਤਰੀਕਿਆਂ ਵਿੱਚ ਆਉਣ ਵਾਲ਼ੀਆਂ ਤਬਦੀਲੀਆਂ ਦੇ ਨਾਲ਼ ਹੀ ਫ਼ਾਸੀਵਾਦੀ ਉਭਾਰ ਅਤੇ ਫ਼ਾਸੀਵਾਦੀ ਹਕੂਮਤਾਂ ਦੀ ਕਾਰਜਪ੍ਰਣਾਲੀ ਅਤੇ ਹੋਂਦ ਦੇ ਰੂਪ ਵਿੱਚ ਵੀ ਮਹੱਤਵਪੂਰਨ ਤਬਦੀਲੀਆਂ ਆਈਆਂ ਹਨਅੱਜ ਫ਼ਾਸੀਵਾਦ ਇੱਕ ਸਿਆਸੀ ਰੁਝਾਨ ਦੇ ਰੂਪ ਵਿੱਚ ਇੱਕ ਬਿਪਤਾ ਜਿਹੀ ਘਟਨਾਨਹੀਂ ਰਹਿ ਗਿਆ ਹੈ, ਸਗੋਂ ਹੁਣ ਇਸ ਦੀ ਪਛਾਣ ਲੰਬੇ ਇਨਕਿਉਬੇਸ਼ਨ ਕਾਲ (long incubation period) ਤੋਂ ਹੁੰਦੀ ਹੈਕਿਉਂਕਿ ਅੱਜ ਸਰਮਾਏਦਾਰਾ ਆਰਥਕ ਸੰਕਟ ਇਕ ਦੀਰਘਕਾਲੀ ਸਰੂਪ ਧਾਰਨ ਕਰ ਚੁੱਕਿਆ ਹੈ, ਇਸ ਲਈ ਫ਼ਾਸੀਵਾਦੀ ਪ੍ਰਤੀਕਿਰਿਆ ਵੀ ਸਮਾਜ ਵਿੱਚ ਇੱਕ ਦੀਰਘਕਾਲੀ ਵਰਤਾਰੇ ਵਿੱਚ ਤਬਦੀਲ ਹੋ ਚੁੱਕੀ ਹੈਇਸ ਦੌਰਾਨ ਫ਼ਾਸੀਵਾਦ ਸਮਾਜ ਵਿੱਚ ਆਪਣੀ ਮੌਜੂਦਗੀ ਬਣਾਈ ਰੱਖਦੇ ਹੋਏ ਸੈਨਾ, ਨੌਕਰਸ਼ਾਹੀ, ਨਿਆਂਪਾਲਿਕਾ ਸਮੇਤ ਰਾਜਸੱਤਾ ਦੇ ਵੱਖਵੱਖ ਅਦਾਰਿਆਂ ਵਿੱਚ ਆਪਣੀ ਦਖ਼ਲਅੰਦਾਜ਼ੀ ਨੂੰ ਵਧਾਉਂਦਾ ਜਾਂਦਾ ਹੈ ਭਾਵ ਰਾਜਸੱਤਾ ਅੰਦਰ ਡੂੰਘੀ ਘੁਸਪੈਠ ਕਰਦਾ ਹੈ ਅਤੇ ਸਮਾਜ ਦੇ ਪੋਰਪੋਰ ਅੰਦਰ ਆਪਣੀ ਹੋਂਦ ਬਣਾਉਣ ਨੂੰ ਅੰਜਾਮ ਦਿੰਦਾ ਹੈਇਹ ਸਰਮਾਏਦਾਰਾ ਆਰਥਕ ਸੰਕਟ ਦੇ ਕਾਰਨ ਪੈਦਾ ਹੋਣ ਵਾਲ਼ੀ ਨਿੱਕਬੁਰਜੁਆ ਜਮਾਤਾਂ ਦੀ ਅੰਨ੍ਹੀ ਪ੍ਰਤਿਕਿਰਿਆ ਦੇ ਸਾਮ੍ਹਣੇ ਕਿਸੇ ਗੌਲਣਯੋਗ ਅਕਾਰ ਦੀ ਘੱਟਗਿਣਤੀ ਅਬਾਦੀ ਨੂੰ ਇੱਕ ਨਕਲੀ ਦੁਸ਼ਮਣ ਦੇ ਰੂਪ ਵਿੱਚ ਖੜ੍ਹਾ ਕਰਦਾ ਹੈ ਤਾਂ ਜੋ ਉਸ ਦੇ ਅਸਲ ਦੁਸ਼ਮਣ ਨੂੰ ਉਸ ਦੀਆਂ ਅੱਖਾਂ ਤੋਂ ਓਹਲੇ ਕੀਤਾ ਜਾ ਸਕੇਫ਼ਾਸੀਵਾਦ ਆਪਣਾ ਵਿਰੋਧ ਕਰਨ ਵਾਲ਼ੀ ਹਰੇਕ ਤਾਕਤ ਨੂੰ ਰਾਸ਼ਟਰ ਦੇ ਦੁਸ਼ਮਣਦੇ ਰੂਪ ਵਿੱਚ ਚਿੰਨ੍ਹਤ ਕਰਦਾ ਹੈ ਅਤੇ ਫ਼ਾਸੀਵਾਦੀ ਆਗੂ ਜਾਂ ਅਗਵਾਈ ਨੂੰ ਬਹੁਗਿਣਤੀ ਸਮੂਹ ਦੇ ਇੱਕੋਇੱਕ ਨੁਮਾਇੰਦੇ ਅਤੇ ਆਗੂ ਦੇ ਰੂਪ ਵਿੱਚ ਪੇਸ਼ ਕਰਦਾ ਹੈਉਹ ਫ਼ਾਸੀਵਾਦੀ ਨਿਮਨ ਮੱਧਵਰਗੀ ਪ੍ਰਤੀਕਿਰਿਆ ਨੂੰ ਜੱਥੇਬੰਦਕ ਰੂਪ ਦੇ ਕੇ ਉਸ ਨੂੰ ਖ਼ਾਸ ਤੌਰ ਤੇ ਵੱਡੀ ਪੂੰਜੀ ਅਤੇ ਆਮ ਤੌਰ ਤੇ ਪੂੰਜੀ ਦੀ ਸੇਵਾ ਵਿੱਚ ਲਾ ਦਿੰਦਾ ਹੈਇਸ ਤਰ੍ਹਾਂ ਇੱਕ ਜਬਰ ਤੇ ਟਿਕੇ ਸ਼ਾਸਨ ਦੇ ਰਾਹੀਂ ਫ਼ਾਸੀਵਾਦ ਸਰਮਾਏਦਾਰ ਜਮਾਤ ਨੂੰ ਮੁਨਾਫ਼ੇ ਦੀ ਡਿੱਗਦੀ ਦਰ ਦੇ ਸੰਕਟ ਤੋਂ ਉਭਾਰਨ ਦਾ ਹਰ ਸੰਭਵ ਯਤਨ ਕਰਦਾ ਹੈਅਭਿਨਵ ਨੇ ਦੱਸਿਆ ਕਿ ਅੱਜ ਦੇ ਦੌਰ ਵਿੱਚ ਸਰਮਾਏਦਾਰਾ ਜਮਹੂਰੀਅਤ ਦਾ ਰੂਪ ਯਾਨੀ ਬਹੁਦਲੀ ਸੰਸਦੀ ਜਮਹੂਰੀਅਤ ਅੰਦਰੋਂ ਇਸ ਕਦਰ ਖੋਖਲੀ ਹੋ ਚੁੱਕੀ ਹੈ ਕਿ 20ਵੀਂ ਸਦੀ ਦੇ ਜਰਮਨ ਅਤੇ ਇਤਾਲਵੀ ਫ਼ਾਸੀਵਾਦ ਵਾਂਗ ਅੱਜ ਦੇ ਦੌਰ ਵਿੱਚ ਫ਼ਾਸੀਵਾਦ ਨੂੰ ਸਰਮਾਏਦਾਰਾ ਜਮਹੂਰੀਅਤ ਦੇ ਇਸ ਰੂਪ/ ਖੋਲ ਨੂੰ ਤਿਆਗਣ ਦੀ ਆਮ ਤੌਰ ਤੇ ਕੋਈ ਲੋੜ ਨਹੀਂ ਹੈਉਹ ਆਪਣੇ ਸਾਰਤੱਤ ਤੋਂ ਖੋਖਲੇ ਹੋ ਰਹੇ ਇਸ ਰੂਪ, ਯਾਨੀ ਸੰਸਦ, ਚੋਣਾਂ ਆਦਿ ਨੂੰ ਬਰਕਰਾਰ ਰੱਖ ਕੇ ਹੀ ਉਹ ਸਭ ਕੁਝ ਕਰ ਸਕਦਾ ਹੈ, ਜੋ 20ਵੀਂ ਸਦੀ ਦੇ ਫ਼ਾਸੀਵਾਦ ਨੇ ਕੀਤਾ ਸੀਅਭਿਨਵ ਨੇ ਆਪਣੇ ਪਰਚੇ ਵਿੱਚ ਫ਼ਾਸੀਵਾਦ ਦੇ ਮੁਕਾਬਲੇ ਲਈ ਸੰਘਰਸ਼ ਦੇ ਵੱਖਵੱਖ ਰੂਪਾਂ ਨੂੰ ਰੇਖਾਂਕਿਤ ਕੀਤਾ ਅਤੇ ਸਦਨ ਸਾਮ੍ਹਣੇ ਕੁਝ ਵਿਸ਼ੇਸ਼ ਕਾਰਜਭਾਰ ਪੇਸ਼ ਕੀਤੇਅਭਿਨਵ ਦੇ ਪਰਚੇ ਦੇ ਅੰਤ ਵਿੱਚ ਸਵਾਲਜਵਾਬ ਦਾ ਲੰਮਾ ਸੈਸ਼ਨ ਚੱਲਿਆਇਸ ਸੈਸ਼ਨ ਦੌਰਾਨ ਸਦਨ ਵਿੱਚ ਮੌਜੂਦ ਵਿਦਿਆਰਥੀਆਂ, ਬੁੱਧੀਜੀਵੀਆਂ ਅਤੇ ਸਿਆਸੀ ਕਾਰਕੁੰਨਾਂ ਨੇ ਸਰਗਰਮੀ ਨਾਲ਼ ਸ਼ਮੂਲੀਅਤ ਕੀਤੀ

ਸਦਨ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਅਭਿਨਵ ਨੇ ਦੱਸਿਆ ਕਿ ਦੁਨੀਆ ਦੇ ਕਮਿਊਨਿਸਟ ਅੰਦੋਲਨ ਅੰਦਰ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਨੂੰ ਸਾਵਧਾਨੀ ਨਾਲ਼ ਸਮਝੇ ਬਿਨਾਂ ਹੀ ਫ਼ਾਸੀਵਾਦ ਦਾ ਨਾਂ ਦੇ ਦੇਣ ਦਾ ਇੱਕ ਚਲਨ ਰਿਹਾ ਹੈਕਾਰਨ ਇਹ ਹੈ ਕਿ ਫ਼ਾਸੀਵਾਦ ਦੇ ਖ਼ਾਸੇ ਨੂੰ ਸਮਝਣ ਦੀ ਇੱਕ ਅਣਹੋਂਦ ਰਹੀ ਹੈ ਅਤੇ ਇਸ ਤੋਂ ਬਿਨਾਂ ਫ਼ਾਸੀਵਾਦ ਦੇ ਵਿਰੁੱਧ ਕੋਈ ਵੀ ਕਾਰਗਰ ਪ੍ਰੋਲੇਤਾਰੀ ਯੁੱਧਨੀਤੀ ਜਾਂ ਆਮ ਦਾਅਪੇਚ ਵਿਕਸਿਤ ਕਰਨ ਦਾ ਕੰਮ ਪੂਰਾ ਨਹੀਂ ਕੀਤਾ ਜਾ ਸਕਦਾ ਹੈਜਿਹੜੇ ਲੋਕ ਫ਼ਾਸੀਵਾਦ ਦੇ ਸਰਵਵਿਆਪੀ ਖ਼ਾਸੇ ਨੂੰ ਪਛਾਣਦੇ ਹਨ, ਉਹਨਾਂ ਸਾਮ੍ਹਣੇ ਇਹ ਸਵਾਲ ਹੈ ਕਿ ਕੀ 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਪੈਦਾ ਹੋਏ ਫ਼ਾਸੀਵਾਦੀ ਅਤੇ ਨਾਜ਼ੀ ਅੰਦੋਲਨਾਂ ਅਤੇ ਹਕੂਮਤਾਂ ਦੇ ਮੁਕਾਬਲੇ ਤੇ ਅੱਜ ਦੇ ਦੌਰ ਦੇ ਫ਼ਾਸੀਵਾਦੀ ਉਭਾਰ ਅਤੇ ਹਕੂਮਤ ਵਿੱਚ ਕੋਈ ਫ਼ਰਕ ਹੈ? ਕੀ ਅੱਜ ਦੀਆਂ ਫ਼ਾਸੀਵਾਦੀ ਤਾਕਤਾਂ, ਉਹਨਾਂ ਦੇ ਜੀਵਨਰੂਪਾਂ, ਉਹਨਾਂ ਦੀ ਕਾਰਜਪ੍ਰਣਾਲੀ, ਅੱਜ ਦੇ ਫ਼ਾਸੀਵਾਦੀ ਅੰਦੋਲਨ, ਅੱਜ ਉਸ ਦੇ ਸੱਤਾ ਤੇ ਕਾਬਜ਼ ਹੋਣ ਦੇ ਤਰੀਕਿਆਂ ਅਤੇ ਉਸ ਦੀ ਤਾਕਤ ਵਿੱਚ ਅਸੀਂ ਤਬਦੀਲੀ ਦੇ ਤੱਤ ਨੂੰ ਦੇਖਦੇ ਹਾਂ? ਜਾਂ ਅਸੀਂ ਅੱਜ ਦੇ ਫ਼ਾਸੀਵਾਦੀ ਉਭਾਰਾਂ ਵਿੱਚ ਵੀ 20ਵੀਂ ਸਦੀ ਦੇ ਫ਼ਾਸੀਵਾਦੀ ਪ੍ਰਯੋਗਾਂ ਦੇ ਹੂਬਹੂ ਦੁਹਰਾਅ ਨੂੰ ਦੇਖਦੇ ਹਾਂ? ਭਾਰਤ ਵਿੱਚ ਮੋਦੀਸ਼ਾਹ ਸੱਤਾ ਨੂੰ ਅਤੇ 1980 ਦੇ ਦਹਾਕੇ ਦੇ ਅੱਧ ਤੋਂ ਲੰਮੀ ਪ੍ਰਕਿਰਿਆ ਵਿੱਚ ਜਾਰੀ ਸੱਤਾ ਪ੍ਰਾਪਤੀ ਦੀਆਂ ਕੋਸ਼ਸ਼ਾਂ ਨੂੰ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ? ਕੀ ਮੋਦੀਸ਼ਾਹ ਦੀ ਸੱਤਾ ਮਹਿਜ਼ ਨਵਉਦਾਰਵਾਦੀ ਸਰਮਾਏ ਦੀ ਤਾਨਾਸ਼ਾਹੀਹੈ? ਕੀ ਉਹ ਮਹਿਜ਼ ਸਰਵਸੱਤਾਵਾਦੀ ਧਾਰਮਕ ਕੱਟੜਪੰਥੀ ਸੱਤਾਹੈ? ਕੀ ਉਹ ਸਿਰਫ਼ ਇੱਕ ਆਟੋਕ੍ਰੈਟਾਇਜ਼ਡ ਸੱਤਾਹੈ? ਜਾਂ ਫਿਰ ਉਹ ਇੱਕ ਫ਼ਾਸੀਵਾਦੀ ਸੱਤਾ ਹੈ, ਇੱਕ ਨਵੀਂ ਤਰ੍ਹਾਂ ਦੀ ਫ਼ਾਸੀਵਾਦੀ ਸੱਤਾ ਜਿਸ ਦੇ 20ਵੀਂ ਸਦੀ ਦੀਆਂ ਫ਼ਾਸੀਵਾਦੀ ਸੱਤਾਵਾਂ, ਤਾਕਤਾਂ ਅਤੇ ਅੰਦੋਲਨਾਂ ਨਾਲ਼ੋਂ ਕੁਝ ਮਹੱਤਵਪੂਰਨ ਖ਼ਾਸ ਵਖਰੇਵੇਂ ਹਨ? ਇਸਦੇ ਨਾਲ਼ ਹੀ ਉਨ੍ਹਾਂ ਦੱਸਿਆ ਕਿ ਅੱਜ ਸਾਨੂੰ ਪੂਰੀ ਦੁਨੀਆ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਵੀ ਸਮਝਣਾ ਹੋਵੇਗਾਪਿਛਲੀ ਸਦੀ ਵਿੱਚ ਦੁਨੀਆ ਜਿੱਥੇ ਖੜ੍ਹੀ ਸੀ ਅੱਜ ਉਸ ਤੋਂ ਕਿਤੇ ਅੱਗੇ ਜਾ ਚੁੱਕੀ ਹੈਸੰਸਾਰ ਸਰਮਾਏਦਾਰੀ ਦੀ ਕਾਰਜਪ੍ਰਣਾਲੀ ਵਿੱਚ, ਮੰਦੀ ਦੇ ਸੁਭਾਅ ਵਿੱਚ, ਸਰਮਾਏਦਾਰਾ ਸਮਾਜਾਂ ਦੀ ਜਮਾਤੀ ਬਣਤਰ ਵਿੱਚ, ਬੁਰਜੁਆ ਰਾਜਸੱਤਾ ਦੇ ਕੰਮ ਕਰਨ ਦੇ ਤੌਰਤਰੀਕਿਆਂ ਵਿੱਚ ਕਈ ਮਹੱਤਵਪੂਰਨ ਤਬਦੀਲੀਆਂ ਆਈਆਂ ਹਨ ਜਿਸ ਦਾ ਪ੍ਰਭਾਵ ਫ਼ਾਸੀਵਾਦ ਦੇ ਉਭਾਰ ਅਤੇ ਉਸ ਦੇ ਚਰਿੱਤਰ ਤੇ ਪਿਆ ਹੈਤੁਰਕੀ, ਬ੍ਰਾਜ਼ੀਲ, ਫਿਲੀਪੀਨਜ, ਰੂਸ, ਮੱਧਪੂਰਬੀ ਖਿੱਤੇ, ਅਮਰੀਕਾ, ਬ੍ਰਿਟੇਨ ਜਾਂ ਫਰਾਂਸ ਵਿੱਚ ਜੋ ਤਬਦੀਲੀਆਂ ਹੋ ਰਹੀਆਂ ਹਨ, ਉਹਨਾਂ ਨੂੰ ਸਮਝਣਾ ਵੀ ਜ਼ਰੂਰੀ ਹੈਉਨ੍ਹਾਂ ਤੁਰਕੀ ਵਿੱਚ ਏਰਦੋਆਨ, ਰੂਸ ਵਿੱਚ ਪੁਤਿਨ, ਬ੍ਰਾਜ਼ੀਲ ਵਿੱਚ ਬੋਲਸੋਨਾਰੋ, ਅਮਰੀਕਾ ਵਿੱਚ ਟਰੰਪ, ਇਰਾਨ ਵਿੱਚ ਖੁਮੈਨੀ ਦੀ ਅਗਵਾਈ ਹੇਠਲੇ ਇਨਕਲਾਬ ਤੋਂ ਬਾਅਦ ਤੋਂ ਹੋਂਦ ਵਿੱਚ ਰਹੀ ਸੱਤਾ ਦੇ ਚਰਿੱਤਰ ਬਾਰੇ ਗੱਲ ਰੱਖੀ ਅਤੇ ਬੋਨਾਪਾਰਤਵਾਦੀ ਸੱਤਾ ਅਤੇ ਫ਼ਾਸੀਵਾਦੀ ਸੱਤਾ ਵਿੱਚ ਫ਼ਰਕ ਸਪਸ਼ਟ ਕਰਦੇ ਹੋਏ ਦੱਸਿਆ ਕਿ ਫ਼ਾਸੀਵਾਦ ਇੱਕ ਖ਼ਾਸ ਤਰ੍ਹਾਂ ਦੇ ਸਿਆਸੀ ਸੰਕਟ ਭਾਵ ਪਾਵਰ ਬਲਾਕਦੇ ਸੰਕਟ ਦੀ ਪੈਦਾਵਾਰ ਹੁੰਦਾ ਹੈ ਜਦੋਂਕਿ ਬੋਨਾਪਾਰਤਵਾਦ ਸੰਤੁਲਨ ਸੰਕਟਦਾ ਪ੍ਰਗਟਾਵਾ ਹੁੰਦਾ ਹੈ

ਅਜਿਹੇ ਵਿੱਚ ਫ਼ਾਸੀਵਾਦ ਦੇ ਆਮ ਲੱਛਣਾਂ ਨੂੰ ਪਛਾਣਨਾ ਅਤੇ 21ਵੀਂ ਸਦੀ ਵਿੱਚ ਫ਼ਾਸੀਵਾਦ ਦੇ ਖ਼ਾਸੇ ਨੂੰ ਸਮਝਣਾ ਅਤੇ ਹੋਰਨਾਂ ਧੁਰ ਸੱਜੇਪੱਖੀ ਪ੍ਰਤੀਕ੍ਰਿਆਵਾਂ ਤੋਂ ਉਸ ਦੇ ਫ਼ਰਕ ਦੀ ਪਛਾਣ ਕਰਨਾ ਮਹਿਜ਼ ਕੋਈ ਅਕਾਦਮਿਕ ਕਵਾਇਦ ਨਹੀਂ ਹੈ, ਸਗੋਂ ਅੱਜ ਦੇ ਦੌਰ ਵਿੱਚ ਕੇਂਦਰੀ ਮਹੱਤਵ ਰੱਖਣ ਵਾਲ਼ਾ ਬੁਨਿਆਦੀ ਸਿਆਸੀ ਸਵਾਲ ਹੈਇਹਨਾਂ ਸਵਾਲਾਂ ਤੇ ਵਿਸਥਾਰ ਵਿੱਚ ਗੱਲ ਰੱਖਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਬਹਿਸਾਂ ਰਾਹੀਂ ਹੀ ਅਸੀਂ ਅੱਜ ਦੇ ਸਭ ਤੋਂ ਭੱਖਦੇ ਅਤੇ ਜ਼ਰੂਰੀ ਸਿਆਸੀ ਪ੍ਰਸ਼ਨ ਦੇ ਹੱਲ ਦੀ ਦਿਸ਼ਾ ਵਿੱਚ ਅੱਗੇ ਵਧ ਸਕਦੇ ਹਾਂ: ਯਾਨੀ ਮੌਜੂਦਾ ਮੋਦੀਸ਼ਾਹ ਸੱਤਾ ਦੇ ਵਿਰੁੱਧ ਇੱਕ ਸਹੀ ਇਨਕਲਾਬੀ ਯੁੱਧਨੀਤੀ ਅਤੇ ਆਮ ਦਾਅਪੇਚ ਘੜਨ ਦੇ ਕੰਮ ਵਿੱਚ ਲੱਗ ਸਕਦੇ ਹਾਂ

ਸੈਮੀਨਾਰ ਵਿੱਚ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਕੌਲਿਨ ਗੋਂਜ਼ਾਲਵਿਸ ਨੇ ਫ਼ਾਸੀਵਾਦ ਦਾ ਉਭਾਰ ਅਤੇ ਕਨੂੰਨ ਤੇ ਨਿਆਂਪਾਲਿਕਾ ਦਾ ਸਵਾਲ ਵਿਸ਼ੇ ਤੇ ਆਪਣੀ ਗੱਲ ਰੱਖੀਕੌਲਿਨ ਗੋਂਜ਼ਾਲਵਿਸ ਨੇ ਦੱਸਿਆ ਕਿ ਕਿਸ ਤਰ੍ਹਾਂ ਸਮੁੱਚੇ ਨਿਆਂ ਪ੍ਰਬੰਧ ਨੂੰ ਫ਼ਾਸੀਵਾਦੀ ਤਾਕਤਾਂ ਨੇ ਅੰਦਰੋਂ ਖੋਖਲਾ ਕਰ ਦਿੱਤਾ ਹੈ ਅਤੇ ਲੰਮੀ ਪ੍ਰਕਿਰਿਆ ਵਿੱਚ ਉਸ ਦਾ ਟੇਕਓਵਰ ਕਰ ਲਿਆ ਹੈਹਾਲ ਹੀ ਵਿੱਚ ਆਏ ਕਈ ਫ਼ੈਸਲਿਆਂ ਦੀ ਚਰਚਾ ਕਰਦਿਆਂ ਹੋਇਆਂ ਉਨ੍ਹਾਂ ਦਿਖਾਇਆ ਕਿ ਨਿਆਂਪਾਲਿਕਾ ਸਮੇਤ ਪੁਲ਼ਸ ਅਤੇ ਨੌਕਰਸ਼ਾਹੀ ਤੱਕ ਉੱਤੇ ਫ਼ਾਸੀਵਾਦੀ ਤਾਕਤਾਂ ਨੇ ਅੰਦਰੋਂ ਕਬਜ਼ਾ ਕਰ ਲਿਆ ਹੈਉਨ੍ਹਾਂ ਦੱਸਿਆ ਕਿ ਪਿਛਲੇ ਦਸ ਸਾਲਾਂ ਦੇ ਦੌਰਾਨ ਮੋਦੀ ਸਰਕਾਰ ਨੇ ਨਿਆਂਪਾਲਿਕਾ ਦੇ ਬਚੇਖੁਚੇ ਢਾਂਚੇ ਨੂੰ ਜਿਸ ਢੰਗ ਨਾਲ਼ ਕਮਜ਼ੋਰ ਕੀਤਾ ਹੈ, ਅਜ਼ਾਦੀ ਤੋਂ ਪਿੱਛੋਂ ਦੇ ਭਾਰਤੀ ਇਤਿਹਾਸ ਵਿੱਚ ਉਸ ਦੇ ਬਰਾਬਰ ਦੀ ਹੋਰ ਕੋਈ ਮਿਸਾਲ ਨਹੀਂ ਹੈਕੌਲਿਨ ਨੇ ਅਨੇਕਾਂ ਤੱਥਾਂ ਅਤੇ ਘਟਨਾਵਾਂ ਦੇ ਜ਼ਰੀਏ ਜ਼ੋਰਦਾਰ ਢੰਗ ਨਾਲ਼ ਇਸ ਗੱਲ ਨੂੰ ਰੱਖਿਆ ਕਿ ਮੋਦੀ ਸਰਕਾਰ ਨੇ ਅੱਜ ਲੋਕਤੰਤਰ ਨੂੰ ਅੰਦਰੋਂ ਖੋਖਲਾ ਬਣਾ ਦਿੱਤਾ ਹੈਤਮਾਮ ਜਮਹੂਰੀ ਅਦਾਰਿਆਂ ਦਾ ਬੱਸ ਢਾਂਚਾ ਹੀ ਬਚਿਆ ਰਹਿ ਗਿਆ ਹੈਉਨ੍ਹਾਂ ਨੇ ਨਿਆਂਪਾਲਿਕਾ ਵਿੱਚ ਫ਼ਾਸੀਵਾਦੀ ਘੁਸਪੈਠ ਅਤੇ ਜਮਹੂਰੀਅਤ ਤੇ ਹਮਲਿਆਂ ਬਾਰੇ ਬਹੁਤ ਸਾਰੀਆਂ ਠੋਸ ਮਿਸਾਲਾਂ ਨਾਲ਼ ਆਪਣੀ ਗੱਲ ਰੱਖੀ

ਟਰੱਸਟ ਵੱਲੋਂ ਕਾਮਰੇਡ ਆਨੰਦ ਨੇ ਭਾਰਤ ਵਿੱਚ ਫ਼ਾਸੀਵਾਦ ਦਾ ਉਭਾਰ : ਉਤਪਤੀ, ਵਿਕਾਸ ਅਤੇ ਮੌਜੂਦਾ ਹਾਲਤ ਅਤੇ ਟਾਕਰੇ ਦੀ ਪ੍ਰੋਲੇਤਾਰੀ ਯੁੱਧਨੀਤੀ ਦਾ ਸਵਾਲ ਵਿਸ਼ੇ ਤੇ ਪਰਚਾ ਪੜ੍ਹਿਆਇਸ ਵਿੱਚ ਭਾਰਤ ਵਿੱਚ ਫ਼ਾਸੀਵਾਦ ਦੇ ਖ਼ਾਸੇ ਬਾਰੇ ਵਿਸਥਾਰ ਵਿੱਚ ਗੱਲ ਰੱਖਦਿਆਂ ਹੋਇਆਂ ਇਹ ਦੱਸਿਆ ਗਿਆ ਕਿ ਭਾਰਤ ਅੰਦਰ ਫ਼ਾਸੀਵਾਦੀ ਸੰਗਠਨ ਅਤੇ ਫ਼ਾਸੀਵਾਦੀ ਵਿਚਾਰਧਾਰਾ ਬ੍ਰਿਟਿਸ਼ ਬਸਤੀਵਾਦੀ ਕਾਲ ਦੌਰਾਨ ਹੀ ਹੋਂਦ ਵਿੱਚ ਗਈ ਸੀ, ਪਰ ਫ਼ਾਸੀਵਾਦੀ ਅੰਦੋਲਨ ਉਸ ਤੋਂ ਕਈ ਦਹਾਕਿਆਂ ਬਾਅਦ 1980 ਦੇ ਦਹਾਕੇ ਵਿੱਚ ਜਾ ਕੇ ਹੋਂਦ ਵਿੱਚ ਆਇਆਇਸ ਤਰ੍ਹਾਂ ਭਾਰਤ ਵਿੱਚ ਫ਼ਾਸੀਵਾਦ ਇੱਕ ਲੰਬੇ ਇਨਕਿਉਬੇਸ਼ਨ ਕਾਲ (ਸੁਮਿਤ ਸਰਕਾਰ ਦੇ ਸ਼ਬਦਾਂ ਵਿੱਚ ਗਰਭ ਅਵਸਥਾ ਦੀ ਲੰਮੀ ਪ੍ਰਕਿਰਿਆ) ‘ਚੋਂ ਹੋ ਕੇ ਲੰਘਿਆ ਹੈ ਜਿਸ ਦੌਰਾਨ ਉਸ ਨੇ ਸਮਾਜ ਦੇ ਪੋਰਪੋਰ ਵਿੱਚ ਆਪਣੀ ਮੌਜੂਦਗੀ ਨੂੰ ਦਰਜ ਕਰਵਾਇਆ ਹੈਆਪਣੇ ਵਜੂਦ ਦੇ ਪਹਿਲੇ ਛੇ ਦਹਾਕਿਆਂ ਦੇ ਦੌਰਾਨ ਉਹ, ਗ੍ਰਾਮਸ਼ੀ ਦੇ ਸ਼ਬਦਾਂ ਵਿੱਚ, ਇੱਕ ਲੰਬੇ ਸਥਿਤੀਗਤ ਯੁੱਧ (war of positions) ਦੇ ਰੂਪ ਵਿੱਚ ਮੌਜੂਦ ਸੀਇਸ ਦੌਰਾਨ ਉਸ ਨੇ ਸਮਾਜ ਵਿੱਚ ਵੱਖਵੱਖ ਤਰ੍ਹਾਂ ਦੀਆਂ ਸੰਸਥਾਵਾਂ ਬਣਾਈਆਂ ਜੋ ਅੱਜ ਸੰਘ ਪਰਿਵਾਰ ਦਾ ਹਿੱਸਾ ਹਨਸਮਾਜਕ, ਵਿੱਦਿਅਕ ਅਤੇ ਸੁਧਾਰ ਸੰਸਥਾਵਾਂ ਦਾ ਤਾਣਾਬਾਣਾ ਖੜ੍ਹਾ ਕਰਕੇ ਆਪਣੇ ਸਮਾਜਕ ਅਧਾਰ ਦਾ ਵਿਸਥਾਰ ਕਰਨਾ ਆਰਐੱਸਐੱਸ ਦੀ ਲੰਮੀ ਯੋਜਨਾ ਦਾ ਹਿੱਸਾ ਸੀਇਸ ਦੌਰਾਨ ਇਸ ਨੇ ਸਟੇਟ ਮਸ਼ੀਨਰੀ ਦੇ ਸਾਰੇ ਅੰਗਾਂ ਵਿੱਚ ਡੂੰਘੀ ਘੁਸਪੈਠ ਕੀਤੀ1980 ਦੇ ਦਹਾਕੇ ਦੇ ਅੱਧ ਤੱਕ ਆਉਂਦਿਆਂਆਉਂਦਿਆਂ ਜਦੋਂ ਪਬਲਿਕ ਸੈਕਟਰ ਪੂੰਜੀਵਾਦ ਆਪਣੇ ਸੰਤ੍ਰਿਪਤੀ ਬਿੰਦੂ ਤੇ ਪਹੁੰਚ ਰਿਹਾ ਸੀ ਅਤੇ ਜਦੋਂ ਨਿੱਕਬੁਰਜੁਆ ਪ੍ਰਤੀਕਿਰਿਆ ਇੱਕ ਗੌਲਣਯੋਗ ਪੱਧਰ ਤੇ ਪਹੁੰਚ ਚੁੱਕੀ ਸੀ, ਫ਼ਾਸੀਵਾਦੀਆਂ ਨੇ 1980 ਦੇ ਦਹਾਕੇ ਵਿੱਚ ਸਰਮਾਏਦਾਰਾ ਸੰਕਟ ਦੁਆਰਾ ਮੱਧ ਵਰਗਾਂ ਵਿੱਚ ਪੈਦਾ ਹੋਈ ਅਸੁਰੱਖਿਆ ਅਤੇ ਬੇਚੈਨੀ ਦਾ ਇਸਤੇਮਾਲ ਕਰਦਿਆਂ ਹੋਇਆਂ ਅਸਲ ਜਮਾਤੀ ਵਿਰੋਧਤਾਈਆਂ ਨੂੰ ਵਿਚਾਰਧਾਰਾਤਮਕ ਅਤੇ ਸਿਆਸੀ ਤੌਰ ਤੇ ਇੱਕ ਗ਼ਲਤ ਰੂਪ ਵਿੱਚ ਪੇਸ਼ ਕਰਕੇ ਲੋਕਾਂ ਨੂੰ ਰਾਮ ਮੰਦਰ ਦੇ ਮੁੱਦੇ ਤੇ ਲਾਮਬੰਦ ਕੀਤਾਇਸ ਨੂੰ ਭਾਰਤ ਅੰਦਰ ਫ਼ਾਸੀਵਾਦ ਦਾ ਪਹਿਲਾ ਗੇੜ ਆਖਿਆ ਜਾ ਸਕਦਾ ਹੈ1992 ਵਿੱਚ ਬਾਬਰੀ ਮਸਜਿਦ ਨੂੰ ਢਾਹੇ ਜਾਣ ਦੇ ਨਾਲ਼ ਹੀ ਇਹ ਅੰਦੋਲਨ ਆਪਣੇ ਸਿਖ਼ਰ ਤੇ ਜਾ ਪਹੁੰਚਿਆ2002 ਵਿੱਚ ਗੁਜਰਾਤ ਕਤਲੇਆਮ ਦੇ ਰੂਪ ਵਿੱਚ ਭਾਰਤੀ ਫ਼ਾਸੀਵਾਦ ਨੇ ਆਪਣੇ ਦੂਜੇ ਗੇੜ ਨੂੰ ਅੰਜਾਮ ਦਿੱਤਾਇਸ ਦੌਰ ਨਾਲ਼ ਅਖੌਤੀ ਹਿੰਦੂ ਹਿਰਦੇ ਸਮਰਾਟਨਰਿੰਦਰ ਮੋਦੀ ਦੇ ਰੂਪ ਵਿੱਚ ਭਾਰਤੀ ਫ਼ਾਸੀਵਾਦ ਦੇ ਸੁਪਰੀਮ ਲੀਡਰ ਨੂੰ ਘੜ੍ਹੇ ਜਾਣ ਦੇ ਵਰਤਾਰੇ ਦੀ ਸ਼ੁਰੂਆਤ ਹੋਈ2004 ਤੋਂ 2014 ਦੇ ਦਰਮਿਆਨ ਇੱਕ ਦਹਾਕੇ ਦੇ ਵਿਰਾਮ ਕਾਲ ਵਿੱਚ ਦੋ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂਪੀਏ) ਸਰਕਾਰਾਂ ਦੇ ਕਾਰਜਕਾਲ ਦੇ ਦੌਰਾਨ ਸੰਘ ਪਰਿਵਾਰ ਨੇ ਸਮਾਜ ਵਿੱਚ ਆਪਣੀ ਪੈਠ ਬਣਾਈ ਰੱਖੀ, ਭਾਵੇਂ ਉਹ ਸਰਕਾਰੀ ਸੱਤਾ ਤੋਂ ਬਾਹਰ ਸੀਆਰਥਕ ਸੰਕਟ ਦੀ ਹਾਲਤ ਅਤੇ 2010-11 ਦੇ ਵਿਸ਼ਾਲ ਘਪਲਿਆਂਘੋਟਾਲਿਆਂ ਦੇ ਕਾਰਨ ਕਾਂਗਰਸ ਦੀ ਅਗਵਾਈ ਵਾਲ਼ੀ ਯੂਪੀਏ ਸਰਕਾਰ ਦੀ ਵੱਡੇ ਪੱਧਰ ਤੇ ਸਾਖ ਡਿੱਗਣ ਦੇ ਮੱਦੇਨਜ਼ਰ ਅਜਿਹੇ ਹਾਲਾਤ ਬਣੇ ਜਿਨ੍ਹਾਂ ਵਿੱਚ 2010-11 ਅਤੇ 2014 ਦੇ ਦਰਮਿਆਨ ਭਾਰਤੀ ਫ਼ਾਸੀਵਾਦ ਨੇ ਕਾਰਪੋਰੇਟ ਮੀਡੀਏ ਦੀ ਪੂਰੀ ਤਰ੍ਹਾਂ ਮਿਲ਼ੀਭੁਗਤ ਨਾਲ਼ ਨਰਿੰਦਰ ਮੋਦੀ ਦੇ ਪੱਖ ਵਿੱਚ ਪੈਦਾ ਕੀਤੇ ਗਏ ਪਿਛਾਖੜੀ ਜਨੂੰਨ ਦੀ ਬਦੌਲਤ ਆਪਣੇ ਤੀਜੇ ਗੇੜ ਨੂੰ ਅੰਜਾਮ ਦੇਣ ਵਿੱਚ ਕਾਮਯਾਬੀ ਹਾਸਲ ਕੀਤੀ ਜਦੋਂ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਅਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੂਰਨ ਬਹੁਮਤ ਨਾਲ਼ ਸਰਕਾਰੀ ਸੱਤਾ ਤੱਕ ਪਹੁੰਚੀਉਸ ਤੋਂ ਬਾਅਦ ਤੋਂ ਭਾਰਤ ਦੇ ਲੋਕ ਇੱਕ ਫ਼ਾਸੀਵਾਦੀ ਹਕੂਮਤ ਦੇ ਅਧੀਨ ਜਿਉਂ ਰਹੇ ਹਨ ਜਿਸ ਨੇ ਚੋਣਾਂ ਅਤੇ ਹੋਰਨਾਂ ਜਮਹੂਰੀ ਪ੍ਰਕਿਰਿਆਵਾਂ ਅਤੇ ਨਿਆਂ ਪ੍ਰਬੰਧ ਸਹਿਤ ਤਮਾਮ ਅਦਾਰਿਆਂ ਨੂੰ ਟੇਕਓਵਰ ਕਰਕੇ ਬੁਰਜੁਆ ਜਮਹੂਰੀ ਅੰਤਰਵਸਤੂ ਨੂੰ ਬੇਮਿਸਾਲ ਢੰਗ ਨਾਲ਼ ਤਾਰਤਾਰ ਕਰ ਦਿੱਤਾ ਹੈਪਰਚੇ ਦੇ ਅੰਤ ਵਿੱਚ ਫ਼ਾਸੀਵਾਦ ਦੇ ਖ਼ਿਲਾਫ਼ ਟਾਕਰੇ ਦੀ ਲਹਿਰ ਖੜ੍ਹੀ ਕਰਨ ਦੇ ਮੱਦੇਨਜ਼ਰ ਆਮ ਅਤੇ ਖ਼ਾਸ ਕਾਰਜਭਾਰਾਂ ਦਾ ਵੀ ਉਲੇਖ ਕੀਤਾ ਗਿਆ

ਟਰੱਸਟ ਵੱਲੋਂ ਤੀਜਾ ਪਰਚਾ ਕਾਮਰੇਡ ਸ਼ਿਵਾਨੀ ਨੇ ਪੜ੍ਹਿਆਫ਼ਾਸੀਵਾਦ ਸੰਬੰਧੀ ਮਾਰਕਸਵਾਦੀ ਇਤਿਹਾਸਲੇਖਣ : ਇੱਕ ਆਲੋਚਨਾਤਮਕ ਪੁਨਰਮੁਲਾਂਕਣ ਨਾਮੀ ਇਸ ਪਰਚੇ ਵਿੱਚ ਕਲਾਰਾ ਜੈਟਕਿਨ, ਗ੍ਰਾਮਸ਼ੀ ਜਿਹੇ ਮਾਰਕਸਵਾਦੀ ਵਿਚਾਰਕਾਂ ਦੇ ਦ੍ਰਿਸ਼ਟੀਕੋਣਾਂ ਦੀ ਚਰਚਾ ਕਰਦੇ ਹੋਏ ਫ਼ਾਸੀਵਾਦ ਦੇ ਪ੍ਰਤੀ ਕਾਮਿੰਟਰਨ ਯਾਨੀ ਤੀਜੇ ਕਮਿਊਨਿਸਟ ਇੰਟਰਨੈਸ਼ਨਲ ਦੇ ਵਿਸ਼ਲੇਸ਼ਣ ਦੇ ਪੈਦਾ ਹੋਣ ਅਤੇ ਵਿਕਾਸ ਦਾ ਉਲੇਖ ਕੀਤਾ ਗਿਆਨਾਲ਼ ਹੀ ਦੂਜੇ ਸੰਸਾਰ ਯੁੱਧ ਤੋਂ ਬਾਅਦ ਸਰਮਾਏਦਾਰਾ ਰਾਜ ਅਤੇ ਫ਼ਾਸੀਵਾਦ ਦੇ ਸੁਭਾਅ ਅਤੇ ਕੰਮ ਕਰਨ ਦੇ ਤੌਰਤਰੀਕਿਆਂ ਵਿੱਚ ਆਈਆਂ ਤਬਦੀਲੀਆਂ ਤੇ ਵਿਸਥਾਰ ਵਿੱਚ ਚਰਚਾ ਕਰਦੇ ਹੋਏ ਐਨਸਨ ਰਾਬਿਨਬਾਖ਼, ਡੇਵਿਡ ਇਬਰਾਹਿਮ, ਜੇਫ਼ ਏਲੀ, ਕਰਟ ਗੌਸਵਾਇਲਰ ਅਤੇ ਨਿਕੋਸ ਪੂਲਾਂਤਜ਼ਾਸ ਜਿਹੇ ਮਾਰਕਸਵਾਦੀਆਂ ਅਤੇ ਬੁੱਧੀਜੀਵੀਆਂ ਦੇ ਵਿਸ਼ਲੇਸ਼ਣ ਦਾ ਆਲੋਚਨਾਤਮਕ ਮੁਲਾਂਕਣ ਕੀਤਾ ਗਿਆਪਰਚੇ ਵਿੱਚ ਇਸ ਗੱਲ ਨੂੰ ਜ਼ੋਰਦਾਰ ਢੰਗ ਨਾਲ਼ ਰੱਖਿਆ ਗਿਆ ਕਿ ਆਪਣੀ ਸੱਤਵੀਂ ਕਾਂਗਰਸ ਵਿੱਚ ਕਾਮਿੰਟਰਨ ਦੁਆਰਾ ਅਪਣਾਈ ਗਈ ਪਾਪੂਲਰ ਫ਼ਰੰਟਦੀ ਲਾਈਨ ਗ਼ਲਤ ਸੀ, ਹਾਲਾਂਕਿ ਕਾਮਿੰਟਰਨ ਨੇ ਬਾਅਦ ਵਿੱਚ ਇਸ ਨੂੰ ਛੱਡ ਦਿੱਤਾ ਸੀਪਰਚੇ ਵਿੱਚ 1920 ਅਤੇ 1930 ਦੇ ਦਹਾਕਿਆਂ ਦੌਰਾਨ ਕਾਮਿੰਟਰਨ ਦੀ ਲਾਈਨ ਵਿੱਚ ਆਈਆਂ ਤਬਦੀਲੀਆਂ ਦਾ ਵਿਸਥਾਰਪੂਰਵਕ ਵਰਣਨ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਹੇਠਾਂ ਤੋਂ ਸੰਯੁਕਤ ਮੋਰਚਾ ਬਣਾਉਣਦੀ ਲੈਨਿਨਵਾਦੀ ਲਾਈਨ ਸਹੀ ਲਾਈਨ ਸੀ, ਪਰ ਬਾਅਦ ਵਿੱਚ ਖੱਬੇਅਤੇ ਸੱਜੇਪੱਖੀ ਭਟਕਾਅ ਪੈਦਾ ਹੋਏ ਅਤੇ ਛੇਵੀਂ ਕਾਂਗਰਸ ਤੋਂ ਅਤਿ ਖੱਬੇਪੱਖ ਦੇ ਭਟਕਾਅ ਦੀ ਇੱਕ ਬਿਮਾਰ ਪ੍ਰਤੀਕਿਰਿਆ ਦੇ ਰੂਪ ਵਿੱਚ ਹੀ ਪਾਪੂਲਰ ਫ਼ਰੰਟਦੀ ਲਾਈਨ ਸਾਮ੍ਹਣੇ ਆਈਫਿਰ ਵੀ ਅੱਜ ਸਾਡੇ ਦੇਸ਼ ਵਿੱਚ ਫ਼ਾਸੀਵਾਦ ਦੇ ਟਾਕਰੇ ਦੇ ਨਾਂ ਤੇ ਬੱਸ ਪਾਪੂਲਰ ਫ਼ਰੰਟਦੀ ਹੀ ਗੱਲ ਕੀਤੀ ਜਾਂਦੀ ਹੈ ਅਤੇ ਉਸ ਨੂੰ ਵੀ ਮਹਿਜ਼ ਬੁਰਜੁਆ ਪਾਰਟੀਆਂ ਦੇ ਨਾਲ਼ ਚੋਣ ਮੋਰਚੇ ਤੱਕ ਸੀਮਤ ਕਰ ਦਿੱਤਾ ਜਾਂਦਾ ਹੈਇਸ ਤੋਂ ਇਲਾਵਾ ਪਰਚੇ ਵਿੱਚ ਪਿਛਲੀ ਸਦੀ ਦੇ ਅਖ਼ੀਰਲੇ ਕੁਝ ਦਹਾਕਿਆਂ ਵਿੱਚ ਸਰਮਾਏਦਾਰਾ ਸੰਕਟ ਦੇ ਸੁਭਾਅ ਵਿੱਚ ਰਹੀਆਂ ਤਬਦੀਲੀਆਂ ਅਤੇ ਇਸ ਦੇ ਨਾਲ਼ ਹੀ ਬੁਰਜੁਆ ਸਟੇਟ ਦੇ ਤਾਨਾਸ਼ਾਹ ਹੁੰਦੇ ਜਾਣ ਅਤੇ ਫ਼ਾਸੀਵਾਦ ਦੇ ਕੰਮ ਕਰਨ ਦੇ ਤੌਰਤਰੀਕਿਆਂ ਵਿੱਚ ਆਈਆਂ ਤਬਦੀਲੀਆਂ ਤੇ ਵੀ ਪੂਲਾਂਤਜ਼ਾਸ ਦੇ ਵਿਸ਼ਲੇਸ਼ਣ ਦੇ ਹਵਾਲੇ ਨਾਲ਼ ਚਰਚਾ ਕੀਤੀ ਗਈਇਸ ਉਪਰੰਤ ਪਿਛਲੇ 30 ਸਾਲਾਂ ਦੇ ਦੌਰਾਨ ਦੁਨੀਆ ਵਿੱਚ ਫ਼ਾਸੀਵਾਦ ਸਮੇਤ ਧੁਰ ਸੱਜੇਪੱਖੀ ਪ੍ਰਤੀਕਿਰਿਆ ਦੇ ਹੋਰਨਾਂ ਰੂਪਾਂ ਦਾ ਵਿਸ਼ਲੇਸ਼ਣ ਕਰਦਿਆਂ ਹੋਇਆਂ ਪੇਪਰ ਵਿੱਚ ਇਸ ਸੰਬੰਧੀ ਹੋਈਆਂ ਨਵੀਆਂ ਖੋਜਾਂ ਦਾ ਵੀ ਆਲੋਚਨਾਤਮਕ ਮੁਲਾਂਕਣ ਕੀਤਾ ਗਿਆ, ਜਿਸ ਵਿੱਚ ਜੀ.ਐੱਮ. ਤਮਾਸ, ਉਗੋ ਪਲਹੇਤਾ, ਆਦਿ ਜਿਹੇ ਵਿਦਵਾਨ ਸ਼ਾਮਲ ਸਨਇੱਕ ਵੱਖਰੇ ਹਿੱਸੇ ਵਿੱਚ ਇਸ ਪੇਪਰ ਵਿੱਚ ਸੋਧਵਾਦੀ ਅਤੇ ਸਮਾਜਕਜਮਹੂਰੀ ਵਿਆਖਿਆਵਾਂ ਦੀ ਆਲੋਚਨਾ ਪੇਸ਼ ਕੀਤੀ ਗਈ

ਸੈਮੀਨਾਰ ਦੇ ਚੌਥੇ ਦਿਨ ਟਰੱਸਟ ਵੱਲੋਂ ਕਾਮਰੇਡ ਸਨੀ ਸਿੰਘ ਨੇ ਆਪਣਾ ਪਰਚਾ ਭਾਰਤੀ ਕਮਿਊਨਿਸਟ ਅੰਦੋਲਨ ਵਿੱਚ ਫ਼ਾਸੀਵਾਦ ਦੀ ਸਮਝ ਅਤੇ ਇਸ ਦੇ ਟਾਕਰੇ ਦੀਆਂ ਯੁੱਧਨੀਤੀਆਂ : ਇੱਕ ਆਲੋਚਨਾਤਮਕ ਵਿਸ਼ਲੇਸ਼ਣ ਪੇਸ਼ ਕੀਤਾਇਸ ਵਿੱਚ ਭਾਰਤ ਵਿੱਚ ਵੱਖਵੱਖ ਕਮਿਊਨਿਸਟ ਧਿਰਾਂ ਅਤੇ ਬੁੱਧੀਜੀਵੀਆਂ ਤੇ ਸਮਾਜਕਜਨਵਾਦੀਆਂ ਦੀ ਫ਼ਾਸੀਵਾਦ ਬਾਰੇ ਸਮਝ ਦੀ ਵਿਸਥਾਰ ਵਿੱਚ ਆਲੋਚਨਾ ਪੇਸ਼ ਕੀਤੀ ਗਈਇਸ ਵਿੱਚ ਸੀਪੀਆਈ (ਐੱਮਐੱਲ), ਨਿਊ ਡੈਮੋਕ੍ਰੇਸੀ, ਸੀਪੀਆਈ (ਐੱਮਐੱਲ), ਰੈੱਡ ਸਟਾਰ ਅਤੇ ਨਾਲ਼ ਹੀ ਕਾ. ਮੁਰਲੀ (ਅਜੀਤ) ਦੀ ਫ਼ਾਸੀਵਾਦ ਬਾਰੇ ਸਮਝ ਦੀ ਵੀ ਵਿਸਥਾਰ ਵਿੱਚ ਆਲੋਚਨਾ ਪੇਸ਼ ਕੀਤੀ ਗਈਇਸ ਵਿੱਚ ਮਾਰਕਸਵਾਦ ਤੋਂ ਕਾ. ਮੁਰਲੀ ਦੇ ਭਟਕਾਅ ਨੂੰ ਵਿਸਥਾਰ ਨਾਲ਼ ਪੇਸ਼ ਕੀਤਾ ਗਿਆਨਾਲ਼ ਹੀ ਫ਼ਾਸੀਵਾਦ ਬਾਰੇ ਪ੍ਰਭਾਤ ਪਟਨਾਇਕ ਦੀ ਸਮਝਦਾਰੀ ਦੀ ਵੀ ਆਲੋਚਨਾ ਪੇਸ਼ ਕੀਤੀ ਗਈਇਸ ਪਰਚੇ ਤੇ ਚਰਚਾ ਦੇ ਦੌਰਾਨ ਕਈ ਮਹੱਤਵਪੂਰਨ ਮਸਲਿਆਂ ਤੇ ਗੱਲਬਾਤ ਤੋਂ ਇਲਾਵਾ ਕਿਸਾਨਾਂ ਦੇ ਲਈ ਘੱਟੋਘੱਟ ਸਮਰਥਨ ਮੁੱਲ (MSP), ਰਾਖਵੇਂਕਰਨ ਅਤੇ ਭਾਰਤੀ ਸਮਾਜ ਵਿੱਚ ਭਾਰੂ ਪੈਦਾਵਾਰੀ ਪੱਧਤੀ ਜਿਹੇ ਮੁੱਦਿਆਂ ਤੇ ਚਰਚਾ ਹੋਈਇਹਨਾਂ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਸਾਨੂੰ ਪੇਂਡੂ ਕਿਰਤੀਆਂ ਅਤੇ ਗ਼ਰੀਬ ਤੇ ਸੀਮਾਂਤ ਕਿਸਾਨੀ ਦੀਆਂ ਮੰਗਾਂ ਜਿਵੇਂ ਸੰਸਥਾਗਤ ਕਰਜ਼ੇ, ਧਨੀ ਕਿਸਾਨਾਂ ਤੇ ਟੈਕਸ ਲਾ ਕੇ ਖੇਤੀ ਲਾਗਤਾਂ ਨੂੰ ਘੱਟ ਕਰਨਾ ਆਦਿ ਉੱਤੇ ਅਜ਼ਾਦ ਸੰਘਰਸ਼ ਕਰਨਾ ਚਾਹੀਦਾ ਹੈ, ਨਾ ਕਿ ਐੱਮਐੱਸਪੀ ਦੇ ਸਮਰਥਨ ਵਿੱਚ ਧਨੀ ਕਿਸਾਨਾਂ ਅਤੇ ਕੁਲਕਾਂ ਦੇ ਪਿੱਛੇ ਚੱਲਣਾ ਚਾਹੀਦਾ ਹੈ

ਟਰੱਸਟ ਵੱਲੋਂ ਪ੍ਰਸਿੱਧ ਹਿੰਦੀ ਕਵਿਤਰੀ ਅਤੇ ਸਿਆਸੀ ਕਾਰਕੁੰਨ ਕਾਮਰੇਡ ਕਾਤਿਆਇਨੀ ਦੁਆਰਾ ਸਾਡੇ ਸਮਿਆਂ ਵਿੱਚ ਫ਼ਾਸੀਵਾਦ ਅਤੇ ਕਲਾਸਾਹਿਤ ਦਾ ਮੋਰਚਾ : ਕੁਝ ਮਹੱਤਵਪੂਰਨ ਪ੍ਰਸ਼ਨ ਵਿਸ਼ੇ ਤੇ ਪੰਜਵਾਂ ਅਤੇ ਆਖ਼ਰੀ ਪਰਚਾ ਪੇਸ਼ ਕੀਤਾ ਗਿਆਫ਼ਾਸੀਵਾਦ ਕਿਸ ਤਰ੍ਹਾਂ ਕਲਾ ਅਤੇ ਸਾਹਿਤ ਦਾ ਆਪਣੇ ਪੱਖ ਵਿੱਚ ਇਸਤੇਮਾਲ ਕਰਦਾ ਹੈ, ਇਸ ਉੱਤੇ ਵਿਸਥਾਰ ਵਿੱਚ ਗੱਲ ਰੱਖਦਿਆਂ ਹੋਇਆਂ ਉਨ੍ਹਾਂ ਪਿਛਾਖੜੀ ਤੱਤਾਂ ਦਾ ਇਸਤੇਮਾਲ ਕਰਨ ਦੀ ਹਿੰਦੂਤਵੀ ਫ਼ਾਸੀਵਾਦੀਆਂ ਦੀ ਸੰਸਕ੍ਰਿਤਿਕ ਰਣਨੀਤੀ ਉੱਤੇ ਜ਼ੋਰ ਦਿੱਤਾਉਨ੍ਹਾਂ ਫ਼ਾਸੀਵਾਦਵਿਰੋਧੀ ਸੰਘਰਸ਼ ਵਿੱਚ ਕਲਾ ਅਤੇ ਸਾਹਿਤ ਦੇ ਮੋਰਚੇ ਤੇ ਇਤਿਹਾਸਕ ਤਜ਼ਰਬਿਆਂ ਨੂੰ ਰੇਖਾਂਕਿਤ ਕੀਤਾ ਅਤੇ ਸਾਡੇ ਸਮੇਂ ਵਿੱਚ ਇਸ ਨੂੰ ਲੈ ਕੇ ਮੌਜੂਦ ਵੱਖਵੱਖ ਭੁਲੇਖਿਆਂ ਅਤੇ ਪ੍ਰਵਿਰਤੀਆਂ ਤੇ ਇੱਕ ਆਲੋਚਨਾਤਮਕ ਵਿਸ਼ਲੇਸ਼ਣ ਪੇਸ਼ ਕੀਤਾਇਸ ਮਹੱਤਵਪੂਰਨ ਪਰਚੇ ਦੀ ਸਮਾਪਤੀ ਫ਼ਾਸੀਵਾਦ ਦੇ ਵਿਰੁੱਧ ਸੰਘਰਸ਼ ਵਿੱਚ ਕਲਾਸਾਹਿਤ ਅਤੇ ਸੰਸਕ੍ਰਿਤੀ ਦੇ ਮੋਰਚੇ ਤੇ ਭਵਿੱਖੀ ਜ਼ਿੰਮੇਵਾਰੀਆਂ ਨੂੰ ਰੇਖਾਂਕਿਤ ਕਰਨ ਦੇ ਨਾਲ਼ ਹੋਈ

ਸੈਮੀਨਾਰ ਵਿੱਚ ਸੀਪੀਆਈ ਐੱਮਐੱਲ (ਰੈੱਡ ਸਟਾਰ) ਦੇ ਕਾਮਰੇਡ ਪੀ.ਜੇ. ਜੇਮਸ ਦੇ ਪਰਚੇ ਗਲੋਬਲ ਨਿਓਫ਼ਾਸਿਜ਼ਮ ਇਨਕਲੂਡਿੰਗ ਆਰਐੱਸਐੱਸ ਫ਼ਾਸਿਜ਼ਮ ਇਨ ਇੰਡੀਆ ਐਂਡ ਐਂਟੀ ਫ਼ਾਸਿਸਟ ਟਾਸਕ ਨੂੰ ਕਾਮਰੇਡ ਮਨਸਾਇਆ ਨੇ ਪੇਸ਼ ਕੀਤਾਸੀਪੀਆਈ (ਐੱਮਐੱਲ) ਮਾਸਲਾਈਨ ਦੇ ਕਾਮਰੇਡ ਕੇਜੀ ਰਾਮਚੰਦਰ ਵੱਲੋਂ ਕਾਮਰੇਡ ਪਦਮਾ ਨੇ ਫ਼ਾਸੀਵਾਦ ਤੇ ਇੱਕ ਪਰਚਾ ਪੜ੍ਹਿਆਇਸ ਵਿੱਚ ਮੋਦੀਸ਼ਾਹ ਦੇ ਮੌਜੂਦਾ ਸ਼ਾਸਨ ਨੂੰ ਇੱਕ ਖੁੱਲ੍ਹੀ ਅੱਤਵਾਦੀ ਤਾਨਾਸ਼ਾਹੀ ਦੱਸਦਿਆਂ ਹੋਇਆਂ ਸੈਮੀਨਾਰ ਦੇ ਮੁੱਖ ਪਰਚੇ ਦੀ ਇਸ ਪੁਜੀਸ਼ਨ ਨਾਲ਼ ਸਹਿਮਤੀ ਪ੍ਰਗਟ ਕੀਤੀ ਗਈਨਿਊਯਾਰਕ ਦੇ ਮਾਓਵਾਦੀ ਕਮਿਊਨਿਸਟ ਸੰਗਠਨ ਦੇ ਕਾਮਰੇਡ ਏਰਿਕ ਸੋਰਾਬ ਨੇ ਟਰੰਪਵਾਦ ਉੱਤੇ 10 ਆਰਜ਼ੀ ਟਿੱਪਣੀਆਂ ਸਿਰਲੇਖ ਹੇਠ ਆਪਣੀ ਗੱਲ ਰੱਖੀਉਨ੍ਹਾਂ ਅਮਰੀਕੀ ਪੂੰਜੀਵਾਦ ਦੇ ਸੰਕਟ ਦੇ ਨਾਲ਼ਨਾਲ਼ ਉੱਥੇ ਧੁਰ ਸੱਜੇਪੱਖੀ ਪ੍ਰਤੀਕਿਰਿਆ ਦੇ ਵਧਦੇ ਸਮਰਥਨ ਦੀ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਯੂਨੀਅਨਾਂ ਵਿੱਚ ਜੱਥੇਬੰਦ ਮਜ਼ਦੂਰਾਂ ਦੇ ਲਗਭਗ 50 ਫ਼ੀਸਦ ਹਿੱਸੇ ਨੇ ਇਸ ਵਾਰ ਟਰੰਪ ਨੂੰ ਵੋਟ ਦਿੱਤੀਦੂਜੇ ਪਾਸੇ ਗ਼ਜ਼ਾ ਵਿੱਚ ਇਜ਼ਰਾਇਲ ਦੁਆਰਾ ਜਾਰੀ ਕਤਲੇਆਮ ਨੂੰ ਬਾਇਡੇਨ ਸ਼ਾਸਨ ਦੇ ਨੰਗੇਚਿੱਟੇ ਸਮਰਥਨ ਨੇ ਵੀ ਡੈਮੋਕ੍ਰੇਟਾਂ ਨੂੰ ਨੁਕਸਾਨ ਪਹੁੰਚਾਇਆਏਰਿਕ ਨੇ ਕਿਹਾ ਕਿ ਟਰੰਪ ਦੇ ਪਿੱਛੇ ਕਿਸੇ ਕਾਡਰਅਧਾਰਤ ਪਾਰਟੀ ਦੀ ਤਾਕਤ ਨਹੀਂ ਹੈ ਅਤੇ ਕੁਝ ਹੋਰ ਪੱਖ ਵੀ ਹਨ ਜਿਨ੍ਹਾਂ ਦੇ ਚਲਦੇ ਉਸਦੇ ਸ਼ਾਸਨ ਨੂੰ ਫ਼ਾਸੀਵਾਦੀ ਨਹੀਂ ਕਿਹਾ ਜਾ ਸਕਦਾ, ਪਰ ਉਸ ਦਾ ਸ਼ਾਸਨ ਯਕੀਨਨ ਹੀ ਬੇਹੱਦ ਪ੍ਰਤੀਕਿਰਿਆਵਾਦੀ ਅਤੇ ਲੋਕਵਿਰੋਧੀ ਹੋਵੇਗਾਸੈਮੀਨਾਰ ਵਿੱਚ ਜਰਮਨੀ ਦੇ ਬੁੱਧੀਜੀਵੀ ਨਿਕੋਲਾਈ ਮੇਸਰਸ਼ਮਿਟ, ਕੋਲਕਾਤਾ ਦੀ ਖੋਜਾਰਥੀ ਦਿਸ਼ਾਰੀ ਚੱਕਰਵਰਤੀ ਨੇ ਪਰਚੇ ਪੇਸ਼ ਕੀਤੇਆਸਟ੍ਰੇਲੀਆਏਸ਼ੀਆ ਵਰਕਰਜ਼ ਲਿੰਕ (AAWL) ਦੀ ਸੈਕਟਰੀ ਜਿਸੇਲ ਹਾਨਾ ਨੇ ਵੀ ਵੀਡੀਓ ਲਿੰਕ ਰਾਹੀਂ ਆਪਣੀ ਹਾਜ਼ਰੀ ਲਵਾਈ ਜਿਸਦਾ ਵਿਸ਼ਾ ਸੀ ਆਸਟ੍ਰੇਲੀਆ ਵਿੱਚ ਅਲਟ੍ਰਾਰਾਈਟ ਦਾ ਉਭਾਰ ਅਤੇ ਅਸੀਂ ਉਸ ਨਾਲ਼ ਕਿਵੇਂ ਲੜ ਰਹੇ ਹਾਂ

ਸੈਮੀਨਾਰ ਦੇ ਦੌਰਾਨ ਪੇਸ਼ ਕੀਤੇ ਗਏ ਸਾਰੇ ਪਰਚਿਆਂ ਅਤੇ ਲੈਕਚਰਾਂ ਦੇ ਵੱਖਵੱਖ ਪੱਖਾਂ ਤੇ ਵਿਆਪਕ ਸਾਰਥਕ ਬਹਿਸਮੁਬਾਹਸਾ ਹੋਇਆਕਾ. ਨਿਨੂ ਚਾਪਾਗਾਂਈ, ਕਾ. ਕੇ. ਮੁਰਲੀ, ਕਾ. ਸਿਧਾਰਥ, ਕਾ. ਰਮਾ ਆਦਿ ਸਹਿਤ ਦਰਜਨਾਂ ਸਿਆਸੀ ਕਾਰਕੁੰਨਾਂ, ਬੁੱਧੀਜੀਵੀਆਂ ਅਤੇ ਨੌਜਵਾਨਾਂ ਨੇ ਗੱਲਬਾਤ ਵਿੱਚ ਹਿੱਸਾ ਲਿਆਆਖ਼ਰੀ ਦਿਨ ਪਰਚਿਆਂ ਤੇ ਹੋਈ ਚਰਚਾ ਅਤੇ ਸਵਾਲਜਵਾਬ ਦੇ ਨਾਲ਼ਨਾਲ਼ ਫ਼ਾਸੀਵਾਦ ਦੇ ਖ਼ਾਸ ਚਰਿੱਤਰ, ਇਸ ਦੇ ਵਿਰੋਧ ਵਿੱਚ ਸੰਯੁਕਤ ਮੋਰਚੇ ਦੇ ਗਠਨ, ਕਾਂਗਰਸ ਜਾਂ ਸੰਸਦੀ ਖੱਬੇਪੱਖੀ ਪਾਰਟੀਆਂ ਨਾਲ਼ ਚੋਣ ਗੱਠਜੋੜ ਦੇ ਸਵਾਲ ਆਦਿ ਉੱਪਰ ਚਰਚਾ ਹੋਈਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਫ਼ਾਸਿਸਟਾਂ ਨੂੰ ਅੱਜ ਸੰਵਿਧਾਨ ਅਤੇ ਸੰਸਦ ਨੂੰ ਭੰਗ ਕਰਨ ਦੀ ਕੋਈ ਲੋੜ ਨਹੀਂ ਹੈਪਿਛਲੇ ਲੰਮੇ ਸਮੇਂ ਦੇ ਦੌਰਾਨ ਸਟੇਟ ਮਸ਼ੀਨਰੀ ਦੇ ਵੱਖਵੱਖ ਅੰਗਾਂ ਵਿੱਚ ਘੁਸਪੈਠ ਰਾਹੀਂ ਉਹ ਇਸ ਨੂੰ ਅੰਦਰੋਂ ਟੇਕਓਵਰਕਰ ਚੁੱਕੇ ਹਨਬੁਰਜੁਆ ਸਟੇਟ ਦੇ ਜਮਹੂਰੀ ਤੱਤ ਪਹਿਲਾਂ ਹੀ ਇਸ ਕਦਰ ਕਮਜ਼ੋਰ ਹੋ ਚੁੱਕੇ ਹਨ ਕਿ ਉਹਨਾਂ ਨੂੰ ਆਪਣੇ ਮਨਸੂਬਿਆਂ ਦੇ ਅਨੁਸਾਰ ਢਾਲਣ ਵਿੱਚ ਫ਼ਾਸਿਸਟਾਂ ਨੂੰ ਵਧੇਰੇ ਮੁਸ਼ੱਕਤ ਨਹੀਂ ਕਰਨੀ ਪਈ ਹੈ

ਫ਼ਾਸੀਵਾਦ ਜਿਹੇ ਬੇਹੱਦ ਭੱਖਦੇ ਅਤੇ ਮਹੱਤਵਪੂਰਨ ਵਿਸ਼ੇ ਤੇ ਵਿਚਾਰਚਰਚਾ ਲਈ ਪੰਜ ਦਿਨਾਂ ਦਾ ਸਮਾਂ ਕਾਫ਼ੀ ਨਹੀਂ ਸੀ ਅਤੇ ਕਈ ਮੁੱਦਿਆਂ ਤੇ ਗੱਲਬਾਤ ਨੂੰ ਸੀਮਤ ਕਰਨਾ ਪਿਆ ਪਰ ਇਸ ਦੌਰਾਨ ਹੋਏ ਸਿਆਸੀ ਬਹਿਸਮੁਬਾਹਸੇ ਨੇ ਕਈ ਬੇਹੱਦ ਅਹਿਮ ਸਵਾਲਾਂ ਨੂੰ ਚੁੱਕਿਆਯਕੀਨਨ ਹੀ ਫ਼ਾਸੀਵਾਦ ਦੇ ਵਰਤਾਰੇ ਨੂੰ ਸਮਝਣ ਅਤੇ ਉਸ ਨਾਲ਼ ਲੜਨ ਦੀ ਸਹੀ ਪ੍ਰੋਲੇਤਾਰੀ ਯੁੱਧਨੀਤੀ ਤਿਆਰ ਕਰਨ ਦੀ ਦਿਸ਼ਾ ਵਿੱਚ ਕਮਿਊਨਿਸਟ ਇਨਕਲਾਬੀਆਂ ਅਤੇ ਸੰਜੀਦਾ ਇਨਸਾਫ਼ਪਸੰਦ ਲੋਕਾਂ ਲਈ ਇਹ ਸੈਮੀਨਾਰ ਇੱਕ ਅਹਿਮ ਭੂਮਿਕਾ ਨਿਭਾਏਗਾ



ਮਜ਼ਦੂਰ ਬਿਗਲ ਫ਼ਰਵਰੀ-ਮਾਰਚ-ਅਪ੍ਰੈਲ 2025